
CWG 2022: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ‘ਚ ਭਾਰਤ ਦੇ ਖਿਡਾਰੀ ਆਪਣਾ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਰਕੇ ਭਾਰਤੀ ਖਿਡਾਰੀ ਲਗਾਤਾਰ ਮੈਡਲ ਆਪਣੀ ਝੋਲੀ ਚ ਪਾ ਰਹੇ ਹਨ। ਪੰਜਾਬੀ ਗੱਭਰੂ ਅਤੇ ਮੁਟਿਆਰਾਂ ਆਪਣੀ ਖੇਡ ਦਾ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ।
ਅਜਿਹੇ ‘ਚ ਕੁਝ ਕਲਾਕਾਰ ਨੇ ਇਸ ਮੰਚ ਉੱਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਦਿੱਤੀ। ਜੀ ਹਾਂ ਕੁਝ ਖਿਡਾਰੀਆਂ ਨੇ ਜਿੱਤ ਤੋਂ ਬਾਅਦ ਸਿੱਧੂ ਦੀ ਥਾਪੀ ਵਾਲੇ ਸਟਾਇਲ ਚ ਜਿੱਤ ਦੀ ਖੁਸ਼ੀ ਮਨਾਈ ਹੈ। ਵੇਟਲਿਫਟਰ ਵਿਕਾਸ ਠਾਕੁਰ ਪੁਰਸ਼ਾਂ ਦੇ 96 ਕਿਲੋ ਫਾਈਨਲ ਵਿੱਚ 346 ਕਿਲੋ ਦੇ ਲਿਫਟ ਨਾਲ ਚਾਂਦੀ ਦਾ ਤਗਮਾ ਜਿੱਤਿਆ। ਆਪਣੀ ਜਿੱਤ ਤੋਂ ਬਾਅਦ ਠਾਕੁਰ ਨੇ ਸਿੱਧੂ ਮੂਸੇਵਾਲੇ ਦੇ ਸਟਾਈਲ 'ਚ ਤਗਮੇ ਦੀ ਜਿੱਤ ਦਾ ਜਸ਼ਨ ਮਨਾਉਂਦੇ ਨਜ਼ਰ ਆਏ।
ਹੋਰ ਪੜ੍ਹੋ : ਕਰਨ ਔਜਲਾ ਦਾ ਨਵਾਂ ਗੀਤ ‘ਮਾਂ’ ਹੋਇਆ ਲੀਕ, ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਵੇਟਲਿਫਟਰ ਲਵਪ੍ਰੀਤ ਸਿੰਘ ਨੇ ਵੀ ਜਿੱਤ ਹਾਸਿਲ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਸਟਾਈਲ ਚ ਪੱਟ ਉੱਤੇ ਥਾਪੀ ਮਾਰ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਭਾਰਤ ਦੇ ਮਜ਼ਬੂਤ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 109 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਸਨੈਚ 'ਚ 163 ਕਿਲੋਗ੍ਰਾਮ ਜਦਕਿ ਕਲੀਨ ਐਂਡ ਜਰਕ 'ਚ 192 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 355 ਕਿਲੋ ਭਾਰ ਚੁੱਕ ਕੇ ਤਮਗਾ ਜਿੱਤਿਆ। ਭਾਰਤ ਦਾ ਇਹ 14ਵਾਂ ਤਮਗਾ ਹੈ। ਸੋਸ਼ਲ ਮੀਡੀਆ ਉੱਤੇ ਲਵਪ੍ਰੀਤ ਸਿੰਘ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

Celebration like in #SiddhuMoosewala style ❤️
छा गया जट्टा #LovepreetSingh pic.twitter.com/8bc4XdNGYb— DU JAT STUDENTS UNION (@du_jat) August 3, 2022
— Akash Kharade (@cricaakash) August 2, 2022