ਵਿਆਹ ਤੋਂ ਬਚਣ ਲਈ ਫ਼ਿਲਮ ‘ਸੁਫ਼ਨਾ’ ਦੀ ਅਦਾਕਾਰਾ ਤਾਨੀਆ ਨੇ ਕੀਤਾ ਸੀ ਇਹ ਕੰਮ …!

Written by  Rupinder Kaler   |  July 11th 2020 12:04 PM  |  Updated: July 11th 2020 12:04 PM

ਵਿਆਹ ਤੋਂ ਬਚਣ ਲਈ ਫ਼ਿਲਮ ‘ਸੁਫ਼ਨਾ’ ਦੀ ਅਦਾਕਾਰਾ ਤਾਨੀਆ ਨੇ ਕੀਤਾ ਸੀ ਇਹ ਕੰਮ …!

ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਆਪਣੇ ਵਿਆਹ ਤੋਂ ਜ਼ਿਅਦਾ ਆਪਣੇ ਕਰੀਅਰ ਵੱਲ ਧਿਆਨ ਦਿੰਦੀਆਂ ਹਨ । ਇਹਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਹੈ ਅਦਾਕਾਰਾ ਤਾਨੀਆ, ਜਿਹੜੀ ਕਿ ਵਿਆਹ ਤੋਂ ਬੱਚਣ ਲਈ ਕੇਨੈਡਾ ਪੜ੍ਹਨ ਲਈ ਚਲੀ ਗਈ ਸੀ । ਐਮੀ ਵਿਰਕ ਦੀ ਫ਼ਿਲਮ ‘ਸੁਫ਼ਨਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਤਾਨੀਆ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਅਦਾਕਾਰੀ ਦੀ ਥਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਤੇ ਕੋਈ ਡਿਗਰੀ ਕਰੇ ।

https://www.instagram.com/p/B_2pOxNjU9_/

ਤਾਨੀਆ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਖੁਲਾਸਾ ਕਰਦੇ ਹੋਏ ਕਿਹਾ ਕਿ ‘ਮੇਰੇ ਮਾਪੇ ਵੀ ਹੋਰਾਂ ਵਾਂਗ ਮੇਰੇ ਫ਼ਿਲਮੀ ਕਰੀਅਰ ਨੂੰ ਜ਼ਿਆਦਾ ਤਰਜੀਹ ਨਹੀਂ ਸਨ ਦਿੰਦੇ, ਉਹ ਚਾਹੁੰਦੇ ਸਨ ਕਿ ਮੈਂ ਆਪਣੀ ਬੈਚਲਰ ਡਿਗਰੀ ਵੱਲ ਧਿਆਨ ਦੇਵਾਂ’ । ਜਦੋਂ ਤਾਨੀਆ ਨੇ ਚੰਡੀਗੜ੍ਹ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ ਤਾਂ ਉਸ ਨੇ ਵਿਆਹ ਤੋਂ ਬਚਣ ਲਈ ਪੀਜੀ ਕੋਰਸ ਲਈ ਵਿਦੇਸ਼ ਜਾਣ ਦਾ ਫੈਸਲਾ ਲਿਆ ।

https://www.instagram.com/p/B_oeequDoEU/

ਤਾਨੀਆ ਨੇ ਦੱਸਿਆ ਕਿ ‘ਜੇਕਰ ਮੈਂ ਇੱਥੇ ਰਹਿੰਦੀ ਤਾਂ ਮੈਂ ਸੋਚਿਆ ਕਿ ਮੇਰੇ ਮਾਪੇ ਮੇਰੇ ਤੇ ਵਿਆਹ ਲਈ ਜ਼ੋਰ ਪਾਉਣਗੇ । ਅਸਲ ਵਿੱਚ ਉਹ ਸੋਚਦੇ ਸਨ ਕਿ ਮੇਰਾ ਧਿਆਨ ਅਦਾਕਾਰੀ ਤੋਂ ਹਟਾਉਣ ਦਾ ਸਹੀ ਤਰੀਕਾ ਇਹ ਹੈ ਕਿ ਮੇਰੇ ਤੇ ਪੜ੍ਹਾਈ ਦਾ ਬੋਝ ਪਾਇਆ ਜਾਵੇ । ਪਰ ਮੈਂ ਹਿੰਮਤ ਨਹੀਂ ਹਾਰੀ ਤੇ ਛੇ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਉਹਨਾਂ ਨੇ ਮੈਨੂੰ ਫ਼ਿਲਮੀ ਦੁਨੀਆ ਵਿੱਚ ਕਰੀਅਰ ਬਨਾਉਣ ਦੀ ਇਜਾਜ਼ਤ ਦੇ ਦਿੱਤੀ’ । ਤਾਨੀਆ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਸੁਫ਼ਨਾ ਤੋਂ ਇਲਾਵਾ ਕਿਸਮਤ, ਸੰਨ ਆਫ਼ ਮਨਜੀਤ ਸਿੰਘ, ਗੁੱਡੀਆਂ ਪਟੋਲੇ ਤੇ ਰੱਬ ਦਾ ਰੇਡੀਓ ਵਿੱਚ ਕੰਮ ਕੀਤਾ ਹੈ ।

https://www.instagram.com/p/B_NdNB3j30D/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network