ਭਾਰਤ ਵੱਲੋਂ ਆਸਕਰ ‘ਚ ਜਾਣ ਵਾਲੀ ਫ਼ਿਲਮ ‘Chhello Show’ ਦੀ ਕੀ ਹੈ ਕਹਾਣੀ? ਦੇਖੋ ਫ਼ਿਲਮ ਦਾ ਟ੍ਰੇਲਰ

Written by  Lajwinder kaur   |  September 21st 2022 08:24 PM  |  Updated: September 21st 2022 07:10 PM

ਭਾਰਤ ਵੱਲੋਂ ਆਸਕਰ ‘ਚ ਜਾਣ ਵਾਲੀ ਫ਼ਿਲਮ ‘Chhello Show’ ਦੀ ਕੀ ਹੈ ਕਹਾਣੀ? ਦੇਖੋ ਫ਼ਿਲਮ ਦਾ ਟ੍ਰੇਲਰ

Gujarati movie Chhello Show: ਜਦੋਂ ਤੋਂ ਗੁਜਰਾਤੀ ਫ਼ਿਲਮ ‘Chhello Show’ ਨੂੰ ਭਾਰਤ ਵੱਲੋਂ ਆਸਕਰ ‘ਚ ਐਂਟਰੀ ਵਜੋਂ ਭੇਜਿਆ ਗਿਆ ਤਾਂ ਬਹੁਤ ਸਾਰੇ ਲੋਕ ਹੈਰਾਨ ਹਨ। ਭਾਰਤ ਵਿੱਚ ਖਾਸ ਤੌਰ 'ਤੇ ਦੋ ਫ਼ਿਲਮਾਂ ਦੀ ਵਕਾਲਤ ਕੀਤੀ ਜਾ ਰਹੀ ਸੀ। ਇੱਕ ਹੈ ‘ਦਾ ਕਸ਼ਮੀਰ ਫਾਈਲਜ਼’ ਅਤੇ ਦੂਜੀ ‘ਆਰਆਰਆਰ’। ਕਈਆਂ ਦਾ ਮੰਨਣਾ ਸੀ ਕਿ ਇਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਫਿਲਮ ਭਾਰਤ ਦੇ ਪੱਖ ਤੋਂ ਆਸਕਰ ਵਿੱਚ ਜਾਵੇਗੀ। ਪਰ ਅਚਾਨਕ ਛੇਲੋ ਸ਼ੋਅ (ਦ ਲਾਸਟ ਸ਼ੋਅ) ਨੇ ਆ ਕੇ ਹੈਰਾਨ ਕਰ ਦਿੱਤਾ। ਨਿਰਦੇਸ਼ਕ ਪਾਨ ਨਲਿਨ ਦੀ ਫ਼ਿਲਮ ਨੇ ਕਈ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਵਾਹ ਵਾਹੀ ਖੱਟੀ ਹੈ।

ਹੋਰ ਪੜ੍ਹੋ : ਆਪਣੇ ਬਚਪਨ ਦੀਆਂ ਯਾਦਾਂ ‘ਚ ਗੁਆਚੇ ਗਾਇਕ ਗੁਰਦਾਸ ਮਾਨ, ਆਪਣੀ ਤੀਜੀ ਜਮਾਤ ਵਾਲੇ ਕਮਰੇ ਦੀ ਤਸਵੀਰ ਕੀਤੀ ਸਾਂਝੀ

Gujarati film Chhello Show is India's official Oscars entry Image Source: Twitter

ਪਾਨ ਨਲਿਨ ਅੰਤਰਰਾਸ਼ਟਰੀ ਸਿਨੇਮਾ ਦੀ ਦੁਨੀਆ ਵਿੱਚ ਇੱਕ ਸ਼ਕਤੀਸ਼ਾਲੀ ਨਾਮ ਹੈ। ਜਿਨ੍ਹਾਂ ਨੇ ਪਾਨ ਨਲਿਨ ਦੀ ਸੰਸਾਰਾ, ਵੈਲੀ ਆਫ ਫਲਾਵਰਜ਼ ਅਤੇ ਐਂਗਰੀ ਇੰਡੀਅਨ ਗੌਡੈਸਸ ਵਰਗੀਆਂ ਫ਼ਿਲਮਾਂ ਦੇਖੀਆਂ ਹਨ, ਉਹ ਉਨ੍ਹਾਂ ਦੇ ਸਿਨੇਮੇ ਦੀ ਖੂਬਸੂਰਤੀ ਨੂੰ ਜਾਣਦੇ ਹਨ।

ਛੇਲੋ ਸ਼ੋਅ ਦਾ ਮਤਲਬ ਹੈ ਆਖਰੀ ਸ਼ੋਅ। ਫ਼ਿਲਮ ਇੱਕ ਨੌਂ ਸਾਲ ਦੇ ਬੱਚੇ ਦੀ ਕਹਾਣੀ ਹੈ। ਜੋ ਗੁਜਰਾਤ ਦੇ ਇੱਕ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਿੱਚ ਆਪਣੇ ਪਿਤਾ ਦੀ ਮਦਦ ਕਰਦਾ ਹੈ। ਉਹ ਖੁਦ ਰੇਲ ਗੱਡੀਆਂ 'ਚ ਬੈਠੇ ਯਾਤਰੀਆਂ ਨੂੰ ਚਾਹ ਵੇਚਦਾ ਹੈ। ਪਰ ਇੱਕ ਦਿਨ, ਜਦੋਂ ਉਸਦਾ ਪਿਤਾ ਪੂਰੇ ਪਰਿਵਾਰ ਨਾਲ ਇੱਕ ਫ਼ਿਲਮ ਦਿਖਾਉਣ ਲਈ ਸਿਨੇਮਾ ਘਰ ਵਿੱਚ ਲੈ ਜਾਂਦਾ ਹੈ, ਤਾਂ ਉਹ ਸਿਨੇਮਾ ਦੇ ਜਾਦੂ ਵਿੱਚ ਫਸ ਜਾਂਦਾ ਹੈ। ਉਹ ਸਕੂਲੋਂ ਭੱਜ ਕੇ ਫ਼ਿਲਮਾਂ ਦੇਖਣ ਲੱਗ ਪੈਂਦਾ ਹੈ ਅਤੇ ਜਿਸ ਕਰਕੇ ਉਸ ਨੂੰ ਆਪਣੇ ਪਿਤਾ ਤੋਂ ਮਾਰ ਵੀ ਪੈਂਦੀ ਹੈ।

India's official entry for Oscars 2023: Not 'RRR' but Gujarati film 'Chhello Show' is going for Academy awards Image Source: Twitter

ਜਦੋਂ ਉਸ ਕੋਲ ਪੈਸੇ ਨਹੀਂ ਹੁੰਦੇ ਤਾਂ ਉਹ ਸਿਨੇਮਾ ਹਾਲ ਵਿੱਚ ਪ੍ਰੋਜੈਕਟਰ ਚਲਾ ਰਹੇ ਵਿਅਕਤੀ ਨਾਲ ਦੋਸਤੀ ਕਰ ਲੈਂਦਾ ਹੈ। ਉਹ ਹਰ ਰੋਜ਼ ਪ੍ਰੋਜੈਕਟਰ ਵਾਲੇ ਕਮਰੇ ਵਿੱਚੋਂ ਪਹੁੰਚਦਾ ਹੈ  ਜਿੱਥੇ ਉਹ ਉਸ ਵਿਅਕਤੀ ਨੂੰ ਆਪਣੇ ਸਕੂਲ ਦਾ ਟਿਫ਼ਨ ਖਾਣ ਨੂੰ ਦਿੰਦਾ ਹੈ ਤੇ ਉਸਦੇ ਬਦਲੇ ਉਹ ਵਿਅਕਤੀ ਉਸ ਨੂੰ ਫ਼ਿਲਮਾਂ ਦਿਖਾਉਂਦਾ ਹੈ। ਪਰ ਬਾਹਰੀ ਦੁਨੀਆਂ ਬਦਲ ਰਹੀ ਹੈ ਅਤੇ ਡਿਜੀਟਲ ਯੁੱਗ ਆ ਗਿਆ ਹੈ। ਇਸ ਲਈ ਪ੍ਰੋਜੈਕਟਰ ਵਾਲਾ ਸਿਨੇਮਾ ਹਾਲ ਬੰਦ ਹੋ  ਜਾਂਦਾ ਹੈ। ਜਿਸ ਤੋਂ ਬਾਅਦ ਇਸ ਬੱਚੇ ਦੀ ਜ਼ਿੰਦਗੀ ‘ਚ ਕਾਫੀ ਦਿਲਚਸਪ ਮੋੜ ਆਉਂਦਾ ਹੈ। ਫ਼ਿਲਮ ਦਾ ਟ੍ਰੇਲਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕੇ ਫ਼ਿਲਮ ਕਿੰਨੀ ਸ਼ਾਨਦਾਰ ਹੋਵੇਗੀ।

India's official entry for Oscars 2023: Not 'RRR' but Gujarati film 'Chhello Show' is going for Academy awards Image Source: Twitter

ਪਾਨ ਨਲਿਨ ਦੀ ਫ਼ਿਲਮ ਹੁਣ ਆਸਕਰ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਜਦੋਂ ਤੋਂ ਫ਼ਿਲਮ ਨੂੰ ਆਸਕਰ ਲਈ ਭੇਜਣ ਦਾ ਐਲਾਨ ਹੋਇਆ ਹੈ, ਲੋਕ ਇਸ ਨੂੰ OTT ਪਲੇਟਫਾਰਮ 'ਤੇ ਲੱਭ ਰਹੇ ਹਨ। ਪਰ ਇਹ ਅਗਲੇ ਮਹੀਨੇ ਭਾਵ 14 ਅਕਤੂਬਰ ਨੂੰ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network