ਜਦੋਂ ਪਾਕਿਸਤਾਨ ਦੇ ਇੱਕ ਮੰਤਰੀ ਨੇ ਦੰਦਾਂ ਨਾਲ ਰਿਬਨ ਕੱਟ ਕੇ ਦੁਕਾਨ ਦਾ ਕੀਤਾ ਉਦਘਾਟਨ, ਵੀਡੀਓ ਵਾਇਰਲ

written by Rupinder Kaler | September 04, 2021

ਸੋਸ਼ਲ ਮੀਡਿਆ ਤੇ ਪਾਕਿਸਤਾਨ ਦੇ ਇੱਕ ਮੰਤਰੀ (Pakistan minister) ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ । ਖ਼ਬਰਾਂ ਮੁਤਾਬਿਕ ਇਹ ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜੇਲ੍ਹ ਮੰਤਰੀ (Pakistan minister) ਦਾ ਹੈ । ਇਸ ਵੀਡੀਓ ਵਿੱਚ ਜੇਲ੍ਹ ਮੰਤਰੀ ਆਪਣੇ ਦੰਦਾਂ ਨਾਲ ਰਿਬਨ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਜੇਲ੍ਹ ਮੰਤਰੀ ਨੇ ਖੁਦ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ।

Pic Courtesy: twitter

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਸੰਬਰ ਵਿੱਚ ਕਰਵਾਉਣ ਜਾ ਰਹੇ ਸਨ ਵਿਆਹ …!

Pic Courtesy: twitter

ਵੀਡੀਓ ਨੂੰ ਸਾਂਝਾ ਕਰਦਿਆਂ, ਮੰਤਰੀ (Pakistan minister) ਫਯਾਜ਼ ਅਲ ਹਸਲ ਚੌਹਾਨ ਨੇ ਲਿਖਿਆ ਹੈ ਕਿ ਉਸ ਨੇ ਇੱਕ ਦੁਕਾਨ ਦਾ ਉਦਘਾਟਨ ਕਰਨਾ ਸੀ, ਪਰ ਰਿਬਨ ਕੱਟਣ ਲਈ ਰੱਖੀ ਕੈਂਚੀ ਨੇ ਮੌਕੇ 'ਤੇ ਕੰਮ ਨਹੀਂ ਕੀਤਾ, ਜਿਸ ਦੀ ਵਜ੍ਹਾ ਕਰਕੇ ਦੰਦਾਂ ਨਾਲ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਗਈ ।

ਜੇਲ੍ਹ ਮੰਤਰੀ ਦੇ ਟਵਿੱਟਰ ਅਕਾਉਂਟ 'ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ 'ਤੋਂ ਇਹ ਵੀਡਿਓ ਪੋਸਟ ਕਰਦਿਆਂ ਲਿਖਿਆ, "ਮੇਰੇ ਹਲਕੇ ਵਿੱਚ ਦੁਕਾਨ ਖੋਲ੍ਹਣ ਦਾ ਅਨੋਖਾ ਤਰੀਕਾ… .. ਕੈਂਚੀ ਖੁੰਢੀ ਸੀ… ਦੁਕਾਨਦਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਮੈਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਇਆ।"

0 Comments
0

You may also like