ਜਦੋਂ ਆਰਾਧਿਆ ਬੱਚਨ ਹੋ ਜਾਂਦੀ ਹੈ ਆਪਣੇ ਦਾਦੇ ਤੋਂ ਨਾਰਾਜ਼, ਤਾਂ ਜਾਣੋ ਕਿਵੇਂ ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੂਰ ਕਰਦੇ ਨੇ ਪੋਤੀ ਦੀ ਨਾਰਾਜ਼ਗੀ

written by Lajwinder kaur | September 22, 2022

Amitabh Bachchan reveals what he gifts granddaughter Aaradhya: ਅਮਿਤਾਭ ਬੱਚਨ ਆਪਣੀ ਪੋਤੀ ਆਰਾਧਿਆ ਬੱਚਨ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੇ ਸ਼ੋਅ 'ਕੌਣ ਬਣੇਗਾ ਕਰੋੜਪਤੀ' 'ਚ ਕਈ ਵਾਰ ਪੋਤੀ ਆਰਾਧਿਆ ਬਾਰੇ ਗੱਲ ਕਰਦੇ ਨਜ਼ਰ ਆ ਹੀ ਜਾਂਦੇ ਹਨ। ਹੁਣ ਹਾਲ ਹੀ ਵਿੱਚ ਇੱਕ ਵਾਰ ਫਿਰ ਸ਼ੋਅ ਵਿੱਚ ਬਿੱਗ ਬੀ ਨੇ ਆਰਾਧਿਆ ਬਾਰੇ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਆਰਾਧਿਆ ਨਾਰਾਜ਼ ਹੋ ਜਾਂਦੀ ਹੈ ਤਾਂ ਉਹ ਉਸ ਨੂੰ ਕਿਵੇਂ ਮਨਾਉਂਦੇ ਹਨ। ਦਰਅਸਲ, ਸ਼ੋਅ 'ਚ ਪ੍ਰਤੀਯੋਗੀਆਂ ਨਾਲ ਗੱਲ ਕਰਦੇ ਹੋਏ ਅਮਿਤਾਭ ਬੱਚਨ ਨੇ ਦੱਸਿਆ ਕਿ ਕਿਸ ਤਰ੍ਹਾਂ ਕੰਮ 'ਚ ਰੁੱਝੇ ਹੋਣ ਤੋਂ ਬਾਅਦ ਵੀ ਉਹ ਸਮਾਂ ਕੱਢ ਕੇ ਆਰਾਧਿਆ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਅਦਾਕਾਰ ਨੇ ਇਹ ਵੀ ਦੱਸਿਆ ਕਿ ਜਦੋਂ ਆਰਾਧਿਆ ਨਾਰਾਜ਼ ਹੋ ਜਾਂਦਾ ਹੈ ਤਾਂ ਉਹ ਕਿਵੇਂ ਆਪਣੀ ਪੋਤੀ ਆਰਾਧਿਆ ਦੀ ਨਾਰਾਜ਼ਗੀ ਦੂਰ ਕਰਦੇ ਹਨ।

Image Source: Instagram

ਹੋਰ ਪੜ੍ਹੋ : ਪਹਿਲੀ ਵਾਰ ਬੇਟੇ ਆਰੀਅਨ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ ਗੌਰੀ ਖ਼ਾਨ, ਦੱਸਿਆ ਉਸ ਸਮੇਂ ਪਰਿਵਾਰ ਅਤੇ ਸ਼ਾਹਰੁਖ ਖ਼ਾਨ ਦੀ ਕੀ ਸੀ ਹਾਲਤ

bigg b with cute granddaughter Image Source: Instagram

ਬਿੱਗ ਬੀ ਨੇ ਕਿਹਾ, 'ਮੈਂ ਉਸ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਸਕਦਾ ਕਿਉਂਕਿ ਮੈਂ ਸਵੇਰੇ 7-7.30 ਵਜੇ ਕੰਮ ਲਈ ਨਿਕਲਦਾ ਹਾਂ ਅਤੇ ਆਰਾਧਿਆ 8 ਵਜੇ ਸਕੂਲ ਲਈ ਚਲੀ ਜਾਂਦੀ ਹੈ। ਉਹ ਦੁਪਹਿਰ 3-4 ਵਜੇ ਸਕੂਲ ਤੋਂ ਵਾਪਿਸ ਆਉਂਦੀ ਹੈ। ਇਸ ਤੋਂ ਬਾਅਦ ਉਹ ਆਪਣਾ ਹੋਮਵਰਕ ਕਰਦੀ ਹੈ ਜਿਸ ਵਿੱਚ ਉਹ ਰੁੱਝੀ ਰਹਿੰਦੀ ਹੈ। ਉਸਦੀ ਮਾਂ ਐਸ਼ਵਰਿਆ ਰਾਏ ਬੱਚਨ ਉਸਦੀ ਮਦਦ ਕਰਦੀ ਹੈ। ਮੈਂ ਰਾਤ ਨੂੰ 10-11 ਵਜੇ ਕੰਮ ਤੋਂ ਘਰ ਵਾਪਸ ਆਉਂਦਾ ਹਾਂ ਅਤੇ ਉਦੋਂ ਤੱਕ ਉਹ ਸੌ ਜਾਂਦੀ ਹੈ।'

bigg b with granddaughter Image Source: Instagram

ਇਹ ਤਕਨਾਲੋਜੀ ਦੀ ਬਦੌਲਤ ਹੈ ਕਿ ਅਸੀਂ ਫੇਸ ਟਾਈਮ ਰਾਹੀਂ ਜੁੜੇ ਰਹਿੰਦੇ ਹਾਂ। ਐਤਵਾਰ ਨੂੰ ਉਹ ਕੋਸ਼ਿਸ਼ ਕਰਦੇ ਨੇ ਉਹ ਆਪਣੀ ਪੋਤੀ ਦੇ ਨਾਲ ਸਮਾਂ ਜ਼ਰੂਰ ਬਿਤਾਉਣ। ਜਦੋਂ ਉਹ ਮੇਰੇ ਨਾਲ ਗੁੱਸੇ ਹੁੰਦੀ ਹੈ, ਮੈਂ ਉਸ ਨੂੰ ਚਾਕਲੇਟਾਂ ਅਤੇ ਵਾਲਾਂ ਵਿੱਚ ਲਗਾਉਣ ਵਾਲੇ ਬੈਂਡ ਗਿਫਟ ਕਰਦੇ ਹਨ।’ ਇਸ ਦੇ ਨਾਲ ਬਿੱਗ ਬੀ ਨੇ ਦੱਸਿਆ ਹੈ ਕਿ ਆਰਾਧਿਆ ਨੂੰ ਗੁਲਾਬੀ ਰੰਗ ਬਹੁਤ ਪਸੰਦ ਹੈ। ਇਸ ਲਈ ਉਹ ਉਸਨੂੰ ਗੁਲਾਬੀ ਰੰਗ ਵਾਲੇ ਹੇਅਰ ਬੈਂਡ ਜਾਂ ਕਲਿੱਪ ਦਿੰਦੇ ਹਨ। ਜਿਸ ਤੋਂ ਬਾਅਦ ਆਰਾਧਿਆ ਦੀ ਨਾਰਾਜ਼ਗੀ ਦੂਰ ਹੋ ਜਾਂਦੀ ਹੈ ਤੇ ਖੁਸ਼ ਹੋ ਜਾਂਦੀ ਹੈ।

You may also like