ਜਦੋਂ ਅਦਾਕਾਰ ਰਣਧੀਰ ਕਪੂਰ ਦਾ ਭਿਖਾਰੀ ਨੇ ਉਡਾਇਆ ਸੀ ਮਜ਼ਾਕ, ਜਾਣੋਂ ਦਿਲਚਸਪ ਕਿੱਸਾ

written by Rupinder Kaler | October 05, 2021 05:01pm

ਹਾਲ ਹੀ ਵਿੱਚ ਰਣਧੀਰ ਕਪੂਰ (randhir-kapoor) ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਏ ਸਨ । ਇਸ ਦੌਰਾਨ ਉਹਨਾਂ ਨੇ ਇੱਕ ਕਿੱਸਾ ਵੀ ਸੁਣਾਇਆ । ਰਣਧੀਰ ਨੇ ਦੱਸਿਆ ਕਿ ਉਹਨਾਂ ਦਾ ਇੱਕ ਭਿਖਾਰੀ ਨੇ ਬਹੁਤ ਮਜ਼ਾਕ ਉਡਾਇਆ ਸੀ । ਇਸ ਮਜ਼ਾਕ ਕਰਕੇ ਉਹਨਾਂ ਨੂੰ ਨਵੀਂ ਕਾਰ ਵੀ ਖਰੀਦਣੀ ਪਈ ਕਿਉਂਕਿ ਭਿਖਾਰੀ ਦੇ ਮਜ਼ਾਕ ਕਰਕੇ ਉਹਨਾਂ ਦੀ ਈਗੋ ਹਰਟ ਹੋ ਗਈ ਸੀ । ਰਣਧੀਰ ਕਪੂਰ ਨੇ ਦੱਸਿਆ ਕਿ ਭਾਵੇਂ ਉਹ ਰਾਜ ਕਪੂਰ ਦੇ ਬੇਟੇ ਸਨ ਪਰ ਉਹਨਾਂ ਦਾ ਪਾਲਣ ਪੋਸ਼ਣ ਆਮ ਬੱਚਿਆਂ ਵਾਂਗ ਹੀ ਹੋਇਆ ਸੀ ।

randhir kapoor Pic Courtesy: Instagram

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਅੱਜ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦਾ ਸੈਮੀਫਾਈਨਲ

Pic Courtesy: Instagram

ਉਹਨਾਂ ਨੇ ਕਈ ਸਾਲ ਬੱਸਾਂ ਤੇ ਟਰੇਨ ਦਾ ਸਫ਼ਰ ਕੀਤਾ । ਜਦੋਂ ਉਹ ਅਦਾਕਾਰ ਬਣੇ ਤਾਂ ਉਹਨਾਂ ਨੇ ਆਪਣੀ ਛੋਟੀ ਜਿਹੀ ਕਾਰ ਖਰੀਦੀ ਸੀ । ਪਰ ਭਿਖਾਰੀ ਨੇ ਉਹਨਾਂ (randhir-kapoor) ਦੀ ਉਸੇ ਕਾਰ ਦਾ ਮਜ਼ਾਕ ਉਡਾ ਦਿੱਤਾ । ਭਿਖਾਰੀ ਨੇ ਕਿਹਾ ‘ਇਸ ਤਰ੍ਹਾਂ ਦੀ ਕਾਰ ਵਿੱਚ ਜਾਂਦਾ ਹੈ, ਪਿਕਚਰ ਵਿੱਚ ਤਾਂ ਲੰਮੀ ਕਾਰ ਹੁੰਦੀ ਹੈ’ । ਰਣਧੀਰ ਨੂੰ ਇਹ ਗੱਲ ਦਿਲ ਤੇ ਲੱਗੀ ਤੇ ਉਹਨਾਂ ਨੇ ਨਵੀਂ ਕਾਰ ਲੈ ਲਈ ।

Pic Courtesy: Instagram

ਇਸ ਕਾਰ ਨੂੰ ਲੈਣ ਲਈ ਉਹਨਾਂ (randhir-kapoor) ਨੇ ਆਪਣੀ ਪਤਨੀ ਤੋਂ ਵੀ ਪੈਸੇ ਲਏ ਸਨ । ਰਣਧੀਰ ਕਪੂਰ ਆਪਣੇ ਪਿਤਾ ਰਾਜ ਕਪੂਰ ਨੂੰ ਕਾਰ ਦਿਖਾਉਣ ਲਈ ਗਏ ਤਾਂ ਉਹ ਬਹੁਤ ਖੁਸ਼ ਹੋਏ । ਪਰ ਉਹਨਾਂ ਨੇ ਖੁਦ ਲਈ ਉਸ ਤਰ੍ਹਾਂ ਦੀ ਕਾਰ ਖਰੀਦਣ ਤੋਂ ਨਾ ਕਰ ਦਿੱਤੀ । ਉਹਨਾਂ ਨੇ ਰਣਧੀਰ (randhir-kapoor) ਨੂੰ ਕਿਹਾ ਕਿ ‘ਬੇਟੇ ਮੈਂ ਬੱਸ ਵਿੱਚ ਹੀ ਜਾਵਾਂਗਾ, ਤਾਂ ਲੋਕ ਬੋਲਣਗੇ ਰਾਜ ਕਪੂਰ ਬੱਸ ਵਿੱਚ ਬੈਠਾ ਹੋਇਆ ਹੈ । ਇਸ ਲਈ ਮੈਨੂੰ ਇਸ ਦੀ ਜ਼ਰੂਰਤ ਨਹੀਂ ਹੈ ।

You may also like