ਜਦੋਂ ਭਾਰਤੀ ਸਿੰਘ ਨੇ ਸਭ ਨੂੰ ਮਿਲਵਾਇਆ ਆਪਣੇ ਬੁਆਏ ਫ੍ਰੈਂਡ ਦੇ ਨਾਲ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  October 19th 2021 03:59 PM  |  Updated: October 19th 2021 03:59 PM

ਜਦੋਂ ਭਾਰਤੀ ਸਿੰਘ ਨੇ ਸਭ ਨੂੰ ਮਿਲਵਾਇਆ ਆਪਣੇ ਬੁਆਏ ਫ੍ਰੈਂਡ ਦੇ ਨਾਲ, ਵੀਡੀਓ ਹੋ ਰਿਹਾ ਵਾਇਰਲ

ਭਾਰਤੀ ਸਿੰਘ (Bharti singh)  ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਭਾਰਤੀ ਸਿੰਘ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ । ਦਰਅਸਲ ਭਾਰਤੀ ਸਿੰਘ ਆਪਣੀ ਵੈਨਿਟੀ ਵੈਨ ਚੋਂ ਬਾਹਰ ਨਿਕਲ ਰਹੀ ਸੀ । ਇਸੇ ਦੌਰਾਨ ਫੋਟੋਗ੍ਰਾਫਰਸ ਭਾਰਤੀ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਨਾਉਣ ਲੱਗ ਪਏ ।

Bharti singh pp-min (1) Image From Instagram

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਸਾਂਝੀ ਕੀਤੀ ਧੀ ਦੀ ਤਸਵੀਰ, ਵਿਰਾਟ ਕੋਹਲੀ ਦੇ ਨਾਲ ਖੇਡਦੀ ਨਜ਼ਰ ਆਈ ਵਾਮਿਕਾ

ਇਸੇ ਦੌਰਾਨ ਭਾਰਤੀ ਸਿੰਘ ਆਪਣੇ ਇੱਕ ਫੈਨ ਦੇ ਨਾਲ ਵੀ ਤਸਵੀਰ ਖਿਚਵਾਉਣ ਲੱਗੀ ਤੇ ਆਖਣ ਲੱਗੀ ਕਿ ਇਹ ਮੇਰਾ ਦੂਰ ਦਾ ਬੁਆਏ ਫ੍ਰੈਂਡ ਹੈ । ਜਿਸ ‘ਤੇ ਸਾਰੇ ਜਣੇ ਹੱਸਣ ਲੱਗ ਪੈਂਦੇ ਹਨ ।ਇਸ ‘ਤੇ ਫੋਟੋਗ੍ਰਾਫਰਸ ਕਹਿੰਦੇ ਹਨ ਕਿ ਹਰਸ਼ ਨਰਾਜ ਹੋ ਜਾਏਗਾ ।

Image From Instagram

ਜਿਸ ਤੋਂ ਬਾਅਦ ਭਾਰਤੀ ਸਿੰਘ ਇਸ ਦਾ ਵੀ ਜਵਾਬ ਦਿੰਦੀ ਹੈ ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਭਾਰਤੀ ਸਿੰਘ ਨੇ ਹਰਸ਼ ਦੇ ਨਾਲ ਲਵ ਮੈਰਿਜ ਕਰਵਾਈ ਹੈ । ਦੋਵਾਂ ਦੇ ਵਿਆਹ ਨੂੰ ਕੁਝ ਸਮਾਂ ਹੀ ਹੋਇਆ ਹੈ । ਭਾਰਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਭਾਰਤੀ ਕਪਿਲ ਸ਼ਰਮਾ ਦੇ ਸ਼ੋਅ ‘ਚ ਨਜ਼ਰ ਆ ਰਹੀ ਹੈ । ਪਰ ਉਨ੍ਹਾਂ ਦੇ ਲੱਲੀ ਕਿਰਦਾਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network