ਇਮਰਾਨ ਹਾਸ਼ਮੀ ਦੀ ਪਤਨੀ ਉਹਨਾਂ ਨੂੰ ਇਸ ਵਜ੍ਹਾ ਕਰਕੇ ਮੰਨਦੀ ਹੈ ਮਨਹੂਸ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

Written by  Rupinder Kaler   |  March 24th 2020 10:59 AM  |  Updated: March 24th 2020 10:59 AM

ਇਮਰਾਨ ਹਾਸ਼ਮੀ ਦੀ ਪਤਨੀ ਉਹਨਾਂ ਨੂੰ ਇਸ ਵਜ੍ਹਾ ਕਰਕੇ ਮੰਨਦੀ ਹੈ ਮਨਹੂਸ, ਜਨਮ ਦਿਨ ’ਤੇ ਜਾਣੋਂ ਪੂਰੀ ਕਹਾਣੀ

ਇਮਰਾਨ ਹਾਸ਼ਮੀ ਦਾ ਅੱਜ ਜਨਮ ਦਿਨ ਹੈ । ਇਮਰਾਨ ਆਪਣੀ ਪਤਨੀ ਤੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ । ਪਰ ਕੀ ਤੁਸੀਂ ਜਾਣਦੇ ਹੋ ਕਿ ਇਮਰਾਨ ਦੀ ਪਤਨੀ ਉਸ ਨੂੰ ਅਨਲੱਕੀ ਮੰਨਦੀ ਹੈ । ਇਸ ਪਿੱਛੇ ਵੀ ਇੱਕ ਵੱਡੀ ਵਜ੍ਹਾ ਹੈ, ਜਿਸ ਨੂੰ ਜਾਣਕੇ ਤੁਸੀਂ ਹੈਰਾਨ ਹੋ ਜਾਓਗੇ । ਇਸ ਸਭ ਨੂੰ ਲੈ ਕੇ ਇਮਰਾਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਪਰਵੀਨ, ਆਪਣੀ ਫੇਵਰੇਟ ਗੇਮ ‘ਪੋਕਰ’ ਨੂੰ ਲੈ ਕੇ ਇਮਰਾਨ ਨੂੰ ਅਨਲੱਕੀ ਮੰਨਦੀ ਹੈ ।

https://www.instagram.com/p/B0BAKljDg4O/

ਇਮਰਾਨ ਨੇ ਦੱਸਿਆ ਕਿ ‘ਮੈਂ ਕਦੇ ਵੀ ਪੋਕਰ ਨਹੀਂ ਜਿੱਤਿਆ, ਪਰ ਮੇਰੀ ਪਤਨੀ ਇਸ ਵਿੱਚ ਮਾਹਿਰ ਹੈ । ਜਦੋਂ ਵੀ ਉਹ ਆਪਣੇ ਦੋਸਤਾਂ ਨਾਲ ਇਹ ਖੇਡ ਖੇਡਦੀ ਹੈ ਉਦੋਂ ਉਹ ਆਪਣੇ ਆਲੇ ਦੁਆਲੇ ਉਸ ਨੂੰ ਫਟਕਣ ਵੀ ਨਹੀਂ ਦਿੰਦੀ ਕਿਉਂਕਿ ਗੇਮ ਦੇ ਮਾਮਲੇ ਵਿੱਚ ਮੈਂ ਉਹਨਾਂ ਲਈ ਅਸ਼ੁਭ ਹਾਂ ਇਹ ਮੰਨਦੀ ਹੈ’।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਮਰਾਨ ਹਾਸ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਸਹਾਇਕ ਨਿਰਦੇਸ਼ਕ ਸਾਲ 2002 ਵਿੱਚ ਆਈ ਫ਼ਿਲਮ ‘ਰਾਜ਼’ ਨਾਲ ਕੀਤੀ ਸੀ । ਬਤੌਰ ਅਦਾਕਾਰ ਉਸ ਨੇ ਸਾਲ 2003 ਵਿੱਚ ਆਈ ਫ਼ਿਲਮ ‘ਫੁੱਟਪਾਥ’ ਨਾਲ ਕੀਤੀ ਸੀ ਇਹ ਫ਼ਿਲਮ ਕੁਝ ਖ਼ਾਸ ਨਹੀਂ ਚੱਲੀ ਪਰ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ।

ਸਾਲ 2004 ਵਿੱਚ ਆਈ ਫ਼ਿਲਮ ‘ਮਰਡਰ’ ਨਾਲ ਇਮਰਾਨ ਹਾਸ਼ਮੀ ਨੂੰ ਇੱਕ ਪਹਿਚਾਣ ਮਿਲੀ ਤੇ ਇਹ ਫ਼ਿਲਮ ਸੁਪਰਹਿੱਟ ਰਹੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਮਰਾਨ ਛੇਤੀ ਹੀ ਫ਼ਿਲਮ ਚਿਹਰੇ ਵਿੱਚ ਨਜ਼ਰ ਆਉਣ ਵਾਲੇ ਹਨ, ਇਸ ਫ਼ਿਲਮ ਵਿੱਚ ਅਮਿਤਾਬ ਬੱਚਨ ਲੀਡ ਰੋਲ ਵਿੱਚ ਹਨ ।

https://www.instagram.com/p/BqMVrhOh43P/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network