Advertisment

ਜਦੋਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਤਾਂ ਪ੍ਰਕਾਸ਼ ਕੌਰ ਨੇ ਇਸ ਤਰ੍ਹਾਂ ਕੀਤਾ ਸੀ ਰਿਐਕਟ

author-image
By Rupinder Kaler
New Update
ਜਦੋਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਤਾਂ ਪ੍ਰਕਾਸ਼ ਕੌਰ ਨੇ ਇਸ ਤਰ੍ਹਾਂ ਕੀਤਾ ਸੀ ਰਿਐਕਟ
Advertisment
ਧਰਮਿੰਦਰ ਤੇ
Advertisment
ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਦਾ ਬੀਤੇ ਦਿਨ ਜਨਮ ਦਿਨ ਸੀ । ਈਸ਼ਾ ਨੇ ਕਈ ਫ਼ਿਲਮਾ ਵਿੱਚ ਕੰਮ ਕੀਤਾ ਪਰ ਉਹਨਾਂ ਨੂੰ ਕਦੇ ਵੀ ਸਫ਼ਲਤਾ ਨਹੀਂ ਮਿਲੀ, ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਲਾਈਨ ਛੱਡ ਦਿੱਤੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਦੇ ਦੋ ਵਿਆਹ ਹੋਏ ਹਨ ਉਹਨਾਂ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ । ਹੋਰ ਪੜ੍ਹੋ :-
Advertisment
publive-image ਹੇਮਾ ਮਾਲਿਨੀ ਵਿਆਹ ਤੋਂ ਬਾਅਦ ਕਦੇ ਵੀ ਧਰਮਿੰਦਰ ਦੇ ਘਰ ਨਹੀਂ ਗਈ । ਪਰ ਉਹਨਾਂ ਦੀ ਬੇਟੀ ਈਸ਼ਾ ਦਿਓਲ ਇੱਕ ਵਾਰ ਗਈ ਸੀ, ਜਿੱਥੇ ਉਹ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਮਿਲੀ । ਈਸ਼ਾ ਨੇ ਇਸ ਸਬੰਧ ਵਿੱਚ ਦੱਸਿਆ ਕਿ ‘ਮੇਰੇ ਚਾਚਾ ਯਾਨੀ ਅਭੈ ਦਿਓਲ ਦੇ ਪਿਤਾ
Advertisment
ਅਜੀਤ ਸਿੰਘ ਦਿਓਲ ਬਹੁਤ ਬਿਮਾਰ ਸਨ । ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਤੇ ਉਹਨਾਂ ਦਾ ਹਾਲ ਜਾਨਣਾ ਚਾਹੁੰਦੀ ਸੀ । Esha Deol Shared Her Father Dharmendra Deol Video ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਅਸੀਂ ਅਭੈ ਦਿਓਲ ਦੇ ਬਹੁਤ ਕਰੀਬ ਸੀ । ਸਾਡੇ ਕੋਲ ਧਰਮਿੰਦਰ ਦੇ ਘਰ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ । ਇਸ ਲਈ ਮੈਂ ਸੰਨੀ ਨੂੰ ਕਿਹਾ ਤੇ ਉਹਨਾਂ ਨੇ ਸਾਰੇ ਪ੍ਰਬੰਧ ਕਰ ਦਿੱਤੇ’ । Esha Deol & Bharat Takhtani Are Celebrating Their 7th Marriage Anniversary ਇਸ ਦੌਰਾਨ ਈਸ਼ਾ ਨੇ ਪਹਿਲੀ ਵਾਰ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨਾਲ ਮੁਲਾਕਾਤ ਕੀਤੀ । ਈਸ਼ਾ ਨੇ ਦੱਸਿਆ ‘ਮੈਂ ਉਹਨਾਂ ਦੇ ਪੈਰ ਛੂਹੇ ਤੇ ਉਹ ਮੈਨੂੰ ਆਸ਼ੀਰਵਾਦ ਦੇ ਕੇ ਚਲੇ ਗਏ । ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment