ਜਦੋਂ ਦੋ ਬੇਟੀਆਂ ਦੇ ਜਨਮ ਤੋਂ ਬਾਅਦ ਪਛਤਾਉਣ ਲੱਗੀ ਸੀ ਹੇਮਾ ਮਾਲਿਨੀ, ਪਰੇਸ਼ਾਨੀ ਦੀ ਵਜ੍ਹਾ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | November 15, 2021

ਹੇਮਾ ਮਾਲਿਨੀ (hema malini)  ਭਾਵੇਂ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਕਰਕੇ ਖੂਬ ਚਰਚਾ ਵਿੱਚ ਰਹਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਵਿਆਹ ਕੀਤਾ ਸੀ । ਉਹਨਾਂ ਦੀਆ ਦੋ ਅਹਾਨਾ ਤੇ ਈਸ਼ਾ ਬੇਟੀਆ ਹੋਈਆਂ ਸਨ । ਉਹ ਆਪਣੀਆ ਬੇਟੀਆਂ ਤੇ ਜਾਨ ਛਿੜਕਦੀ ਹੈ । ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਉਹਨਾਂ ਨੂੰ ਬੇਟੀਆਂ ਦੇ ਹੋਣ ਤੇ ਪਛਤਾਵਾ ਹੋ ਰਿਹਾ ਸੀ । ਦਰਅਸਲ ਹੇਮਾ ਨੂੰ ਵਿਆਹ ਤੋਂ ਬਾਅਦ ਵੀ ਖਾਣਾ ਬਨਾਉਣਾ ਨਹੀਂ ਸੀ ਆਉਂਦਾ ਕਿਉਂਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਫ਼ਿਲਮਾਂ ਤੇ ਡਾਂਸ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਤੇ ਫੋਕਸ ਨਹੀਂ ਸੀ ਕਰਨ ਦਿੱਤਾ ।

Esha DeolHema malini Image Source: Instagram

ਹੋਰ ਪੜ੍ਹੋ :

ਸ਼ਹਿਨਾਜ਼ ਗਿੱਲ ਨੇ ਆਪਣੀ ਬੇਹੱਦ ਗਲੈਮਰਸ ਵੀਡੀਓ ਕੀਤੀ ਸਾਂਝੀ, ਪ੍ਰਸ਼ੰਸਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

Image Source: Instagram

ਇੱਕ ਸ਼ੋਅ ਵਿੱਚ ਉਹਨਾਂ (hema malini)   ਨੇ ਦੱਸਿਆ ਕਿ ਜਦੋਂ ਉਹਨਾਂ ਦੀਆ ਬੇਟੀਆਂ ਸਕੂਲ ਜਾਂਦੀਆ ਸਨ ਤਾਂ ਉਹਨਾਂ ਦੇ ਦੋਸੱ ਤਰ੍ਹਾਂ ਤਰ੍ਹਾਂ ਦੇ ਖਾਣੇ ਲੈ ਕੇ ਆਉਂਦੇ ਸਨ । ਇਹ ਸਾਰੇ ਬੱਚੇ ਇੱਕ ਦੂਜੇ ਤੋਂ ਪੁੱਛਦੇ ਸਨ ਕਿ ਤੂੰ ਕੀ ਲੈ ਕੇ ਆਇਆ ਹਂੈ । ਅਜਿਹੇ ਹਲਾਤਾਂ ਵਿੱਚ ਦੋਵੇਂ ਘਰ ਆ ਕੇ ਸ਼ਿਕਾਇਤ ਕਰਦੀਆਂ ਸਨ ਕਿ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਹੈ । ਤੁਹਾਨੂੰ ਕੁਝ ਵੀ ਬਨਾਉਣਾ ਨਹੀਂ ਆਉਂਦਾ ।

hema malini with family Image Source: Instagram

ਫਿਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਉਹਨਾਂ (hema malini)  ਨੇ ਮੈਨੂੰ ਕੁਝ ਵੀ ਨਹੀਂ ਸਿਖਾਇਆ । ਇੱਕ ਵਾਰ ਹੇਮਾ ਮਾਲਿਨੀ ਧਰਮਿੰਦਰ ਤੇ ਆਪਣੀਆ ਬੇਟੀਆਂ ਦੇ ਨਾਲ ਲੰਦਨ ਗਈ ਸੀ । ਉੱਥੇ ਕਈ ਦਿਨ ਰਹਿਣ ਤੋਂ ਬਾਅਦ ਉਹਨਾਂ ਦੀਆਂ ਬੇਟੀਆਂ ਨੂੰ ਘਰ ਦੇ ਖਾਣੇ ਦੀ ਯਾਦ ਆਉਣ ਲੱਗੀ ।ਹੇਮਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਬੇਟੀਆਂ ਘਰ ਦਾ ਖਾਣਾ ਮੰਗ ਰਹੀਆਂ ਹਨ ਤਾਂ ਮੈਂ ਬਹੁਤ ਹੀ ਪਰੇਸ਼ਾਨ ਹੋ ਗਈ ਕਿ ਆਖਿਰ ਮੈਂ ਕੁਝ ਬਨਾਉਣਾ ਕਿਉਂ ਨਹੀਂ ਸਿੱਖਿਆ ।

You may also like