ਜਦੋਂ ਜਾਨ੍ਹਵੀ ਕਪੂਰ ਦਾ ਪੂਜਾ ਨਾਂਅ ਦੀ ਕੁੜੀ ਨਾਲ ਹੋਇਆ ਝਗੜਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

Written by  Shaminder   |  November 29th 2021 12:07 PM  |  Updated: November 29th 2021 12:08 PM

ਜਦੋਂ ਜਾਨ੍ਹਵੀ ਕਪੂਰ ਦਾ ਪੂਜਾ ਨਾਂਅ ਦੀ ਕੁੜੀ ਨਾਲ ਹੋਇਆ ਝਗੜਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਜਾਨ੍ਹਵੀ ਕਪੂਰ (janhvi kapoor)  ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਬੀਤੇ ਦਿਨ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video)  ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਪੂਜਾ ਨਾਂਅ ਦੀ ਕੁੜੀ ਦੇ ਨਾਲ ਝਗੜਾ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦਰਅਸਲ ਇਸ ਵੀਡੀਓ ‘ਚ ਜਾਨ੍ਹਵੀ ਕਪੂਰ ਪੂਜਾ ਨਾਂਅ ਦੀ ਕੁੜੀ ਨੂੰ ਡਸਟਬੀਨ ਵੱਲ ਇਸ਼ਾਰਾ ਕਰਦੀ ਹੋਈ ਪੁੱਛਦੀ ਹੈ ਕਿ ਇਹ ਕਿਸ ਤਰ੍ਹਾਂ ਦਾ ਵਰਤਾਉ ਹੈ ।

Janhvi-Kapoor image From instagram

ਹੋਰ ਪੜ੍ਹੋ : ਪ੍ਰੀਤ ਹਰਪਾਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਕੀਤੀ ਸੇਵਾ, ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਸੀ ਅਰਦਾਸ

ਜਿਸ ਤੋਂ ਬਾਅਦ ਅਦਾਕਾਰਾ ਗੁੱਸੇ ‘ਚ ਆ ਕੇ ਉਸ ਨੂੰ ਮਾੜਾ ਚੰਗਾ ਬੋਲਦੀ ਹੈ । ਸੋਸ਼ਲ ਮੀਡੀਆ ‘ਤੇ ਜਾਨ੍ਹਵੀ ਕਪੂਰ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

Janhvi Kapoor image From instagram

ਅਦਾਕਾਰਾ ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਜਿਸ ‘ਚ ਗੂੰਜਨ ਸਕਸੈਨਾ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਰਾਜ ਕੁਮਾਰ ਰਾਓ ਦੇ ਨਾਲ ਆਈ ‘ਰੂਹੀ’ ਫ਼ਿਲਮ ‘ਚ ਵੀ ਉਸ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਸੀ । ਇਹ ਫ਼ਿਲਮ ਹੌਰਰ ਫ਼ਿਲਮ ਸੀ । ਜਿਸ ਰਾਹੀਂ ਉਸ ਨੇ ਦਰਸ਼ਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟ ‘ਚ ਉਸ ਨੇ ਕੰਮ ਕੀਤਾ ਹੈ । ਜਿਸ ‘ਚ ‘ਧੜਕ’ , ‘ਦੋਸਤਾਨਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Janhvi Kapoor (@janhvikapoor)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network