ਜਦੋਂ ਕਰੀਨਾ ਕਪੂਰ ਖ਼ਾਨ ਨੇ ਯੁਵਰਾਜ ਸਿੰਘ ਦੇ ਪੰਜਾਬੀ ਬੋਲਣ ਦੇ ਸਟਾਈਲ ਨੂੰ ਦੱਸਿਆ ਸੈਕਸੀ, ਕਿਹਾ ਇੱਕ ਵਾਰ ਬੋਲ ਕੇ ਵਿਖਾਓ

written by Shaminder | December 02, 2021 10:41am

ਕਰੀਨਾ ਕਪੂਰ ਖ਼ਾਨ (Kareena Kapoor khan )ਤੇ ਯੁਵਰਾਜ ਸਿੰਘ (Yuvraj Singh) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰੀਨਾ ਕਪੂਰ ਅਤੇ ਯੁਵਰਾਜ ਸਿੰਘ ਪੰਜਾਬੀ ‘ਚ ਕੁਝ ਸ਼ਬਦਾਂ ਨੂੰ ਬੋਲਦੇ ਹੋਏ ਨਜ਼ਰ ਆ ਰਹੇ ਹਨ ਅਤੇ ਕਰੀਨਾ ਕਪੂਰ ਖ਼ਾਨ ਉਨ੍ਹਾਂ ਸ਼ਬਦਾਂ ਨੂੰ ਅੰਗਰੇਜ਼ੀ  ‘ਚ ਬੋਲ ਕੇ ਵਿਖਾ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Kareena Kapoor

ਹੋਰ ਪੜ੍ਹੋ : ਇਹ ਤਸਵੀਰ ਹੈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਦੀ, ਕੀ ਤੁਸੀਂ ਪਛਾਣਿਆ

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ ‘ਤੇ ਉਹ ਕੰਮ ਕਰ ਰਹੀ ਹੈ ।

Kareena Kapoor Khan image From instagram

ਕਰੀਨਾ ਕਪੂਰ ਆਪਣੀ ਫਿੱਟਨੈੱਸ ਅਤੇ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ਅਤੇ ਉਸ ਦੀ ਅਦਾਕਾਰੀ ਨੂੰ ਲੋਕਾਂ ਦੇ ਵੱਲੋਂ ਖੂਬ ਸਰਾਹਿਆ ਜਾਂਦਾ ਹੈ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੈਫ ਅਲੀ ਖ਼ਾਨ ਦੇ ਨਾਲ ਉਸ ਨੇ ਵਿਆਹ ਕਰਵਾਇਆ ਹੈ । ਜਿਸ ਤੋਂ ਉਸ ਦੇ ਦੋ ਬੇਟੇ ਹਨ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ।ਕਰੀਨਾ ਕਪੂਰ ਦੀ ਸੈਫ ਅਲੀ ਖ਼ਾਨ ਦੇ ਨਾਲ ਪਹਿਲਾ ਵਿਆਹ ਸੀ, ਜਦੋਂਕਿ ਸੈਫ ਅਲੀ ਖ਼ਾਨ ਦਾ ਕਰੀਨਾ ਦੇ ਨਾਲ ਦੂਜਾ ਵਿਆਹ ਹੈ । ਇਸ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਸੈਫ ਅਲੀ ਖ਼ਾਨ ਦੇ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਅਤੇ ਇੱਕ ਬੇਟਾ ।

You may also like