ਗਾਇਕੀ 'ਚ ਮਾਸਟਰ ਸਲੀਮ ਨੂੰ ਵੀ ਮਾਤ ਪਾਉਂਦੇ ਨੇ ਉਨ੍ਹਾਂ ਦੇ ਚੇਲੇ

Written by  Shaminder   |  April 15th 2019 04:15 PM  |  Updated: April 15th 2019 04:15 PM

ਗਾਇਕੀ 'ਚ ਮਾਸਟਰ ਸਲੀਮ ਨੂੰ ਵੀ ਮਾਤ ਪਾਉਂਦੇ ਨੇ ਉਨ੍ਹਾਂ ਦੇ ਚੇਲੇ

ਮਾਸਟਰ ਸਲੀਮ ਕਠੂਆ ਆਪਣੇ ਕਿਸੇ ਸ਼ਾਗਿਰਦ ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਆਪਣੇ ਸ਼ਾਗਿਰਦ ਨਾਲ ਮੁਲਾਕਾਤ ਕੀਤੀ ।ਦਰਅਸਲ ਮਾਸਟਰ ਸਲੀਮ ਉੱਥੋਂ ਦੀ ਗੁਜ਼ਰ ਰਹੇ ਸਨ ਕਿ ਉਹ ਆਪਣੇ ਸ਼ਾਗਿਰਦ ਦੇ ਘਰ ਪਹੁੰਚ ਗਏ । ਸੰਨੀ ਸਲੀਮ ਦੇ ਘਰ ਪਹੁੰਚੇ ।  ਸੰਨੀ ਤੇ ਮਾਣਕ ਸ਼ਾਹ ਕੋਟੀ ਦੋਵੇਂ ਮਾਸਟਰ ਸਲੀਮ ਦੇ ਸ਼ਾਗਿਰਦ ਨੇ । ਜਿਸ ਦੇ ਆਉਣ ਦੀ ਕੋਸ਼ਿਸ਼ 'ਚ ਉਨ੍ਹਾਂ ਦੇ ਸ਼ਾਗਿਰਦ ਨੇ ਗਾਣਾ ਵੀ ਗਾਇਆ । ਉਨ੍ਹਾਂ ਨੇ ਸਾਰਾ ਸਾਰਾ ਦਿਨ ਤੇਰੇ ਬਿਨ ਨਹੀਂ ਗੁਜ਼ਰਦਾ' ਇਹ ਗੀਤ ਗਾ ਕੇ ਸਭ ਦਾ ਦਿਲ ਜਿੱਤ ਲਿਆ ।

ਹੋਰ ਵੇਖੋ: ਮਾਸਟਰ ਸਲੀਮ ਨੂੰ ਇਉਂ ਹੀ ਲੋਕ ਨਹੀਂ ਕਹਿੰਦੇ ਮਾਸਟਰ,ਬਚਪਨ ਤੋਂ ਹੀ ਸੁਰਾਂ ਦੇ ਸੁਲਤਾਨ ਨੇ ਸਲੀਮ

https://www.youtube.com/watch?v=TG-8zhS7PU8

ਆਪਣੇ ਸ਼ਾਗਿਰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਦਿੱਤੇ ਪਰਿਵਾਰ ਨੂੰ ਵੇਖ ਕੇ ਮਾਸਟਰ ਸਲੀਮ ਨੇ ਵੀ ਸਭ ਦਾ ਸ਼ੁਕਰੀਆ ਅਦਾ ਕੀਤਾ । ਜਿਉਂ ਹੀ ਇਲਾਕੇ 'ਚ ਮਾਸਟਰ ਸਲੀਮ ਦੇ ਆਉਣ ਦੀ ਖ਼ਬਰ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਦੇ ਫੈਨਸ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਅਤੇ ਇਲਾਕੇ 'ਚ ਜਾਮ ਵਰਗੀ ਸਥਿਤੀ ਪੈਦਾ ਹੋ ਗਈ । ਦੱਸ ਦਈਏ ਕਿ ਮਾਸਟਰ ਸਲੀਮ ਇੱਕ ਬਹੁਤ ਹੀ ਵਧੀਆ ਫ਼ਨਕਾਰ ਹਨ ਅਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਸਰੋਤਿਆਂ ਵੱਲੋਂ ਵੀ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

master saleem

master saleem


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network