ਜਦੋਂ ਮੀਕਾ ਸਿੰਘ ਤੇ ਰਾਖੀ ਸਾਵੰਤ ਹੋਏ ਆਹਮੋ ਸਾਹਮਣੇ, ਵੀਡੀਓ ਹੋ ਗਿਆ ਵਾਇਰਲ

written by Rupinder Kaler | May 26, 2021

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਹ ਵੀਡੀਓ ਰਾਖੀ ਸਾਵੰਤ ਤੇ ਮੀਕਾ ਸਿੰਘ ਦਾ ਹੈ । ਜਿਸ ਨੂੰ ਕਿ ਦੋਹਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ । ਦਰਅਸਲ ਮੀਕਾ ਸਿੰਘ ਤੇ ਰਾਖੀ ਸਾਵੰਤ ਦਾ ਮੁੰਬਈ ਵਿੱਚ ਕਿਸੇ ਥਾਂ ਤੇ ਆਹਮਣਾ ਸਾਹਮਣਾ ਹੋ ਜਾਂਦਾ ਹੈ ।

Pic Courtesy: Instagram

ਹੋਰ ਪੜ੍ਹੋ :

ਗੁਰਲੇਜ ਅਖਤਰ ਨੇ ਆਪਣੀ ਮਾਂ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਲਈ ਕੀਤੀ ਦੁਆ

Pic Courtesy: Instagram

ਦੋਵੇਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋ ਜਾਂਦੇ ਹਨ । ਜਿਸ ਤੋਂ ਬਾਅਦ ਉਹਨਾਂ ਨੂੰ ਪੱਤਰਕਾਰ ਘੇਰ ਲੈਂਦੇ ਹਨ । ਮੀਕਾ ਸਿੰਘ ਤੇ ਰਾਖੀ ਇੱਕ ਦੂਜੇ ਦੀ ਤਾਰੀਫ ਕਰਦੇ ਹਨ । ਮੀਕਾ ਸਿੰਘ ਕਹਿੰਦੇ ਹਨ ਕਿ ਬਿੱਗ ਬਾਸ ਸ਼ੋਅ ਰਾਖੀ ਸਾਵੰਤ ਕਰਕੇ ਹੀ ਚੱਲਿਆ ਹੈ ।

mika singh ਇਸੇ ਤਰ੍ਹਾਂ ਰਾਖੀ ਵੀ ਮੀਕਾ ਦੀ ਤਾਰੀਫ ਕਰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਸਿੰਘ ਤੇ ਰਾਖੀ ਸਾਵੰਤ ਦਾ ਕੁਝ ਸਾਲ ਪਹਿਲਾਂ ਕਾਫੀ ਵਿਵਾਦ ਹੋਇਆ ਸੀ । ਇਹ ਮਾਮਲਾ ਓਦੋਂ ਦਾ ਹੈ ਜਦੋਂ ਰਾਖੀ ਨੇ ਮੀਕਾ ‘ਤੇ ਉਸ ਨੂੰ ਧੱਕੇ ਨਾਲ ਕਿੱਸ ਕਰਨ ਦਾ ਇਲਜਾਮ ਲਗਾਇਆ ਸੀ ।

You may also like