ਜਦੋਂ ਰਣਦੀਪ ਹੁੱਡਾ ਨੂੰ ਵਾਲ ਤੇ ਦਾੜ੍ਹੀ ਕਟਵਾਉਣ ਲਈ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੰਗਣੀ ਪਈ ਸੀ ਮੁਆਫ਼ੀ

written by Rupinder Kaler | May 22, 2021

ਹਰਿਆਣਾ ਦੇ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਬਹੁਤ ਛੇਤੀ ਪਹਿਚਾਣ ਬਣਾ ਲਈ ਸੀ । ਹਰ ਫ਼ਿਲਮ ਵਿੱਚ ਉਹਨਾਂ ਦੀ ਅਦਾਕਾਰੀ ਦੀ ਤਾਰੀਫ ਹੁੰਦੀ ਹੈ । ਪਿਛਲੇ ਸਾਲ ਉਹਨਾਂ ਨੇ ਹਾਲੀਵੁੱਡ ਵਿੱਚ ਵੀ ਆਪਣਾ ਡੈਬਿਊ ਕੀਤਾ ਸੀ । ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਪਰ ਕੀ ਤੁਸੀਂ ਜਾਣਦੇ ਹੋ ਕਿ ਰਣਦੀਪ ਹੁੱਡਾ ਨੇ ਅੰਮ੍ਰਿਤਸਰ ਜਾ ਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੁਆਫੀ ਮੰਗੀ ਸੀ ।

randeep hooda Pic Courtesy: Instagram
ਹੋਰ ਪੜ੍ਹੋ : ਅਦਾਕਾਰਾ ਉਪਾਸਨਾ ਸਿੰਘ ਨੇ ਵਿਖਾਈ ਆਪਣੇ ਫਾਰਮ ਹਾਊਸ ਦੀ ਝਲਕ, ਵੀਡੀਓ ਕੀਤਾ ਸਾਂਝਾ
Pic Courtesy: Instagram
ਦਰਅਸਲ ਰਣਦੀਪ ਹੁੱਡਾ ਨੂੰ ਬੈਟਲ ਆਫ਼ ਸਾਰਾਗੜ੍ਹੀ ਦੀ ਆਫਰ ਹੋਈ ਸੀ ਤਾਂ ਉਹ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਰਹੇ ਸਨ । ਇਸ ਫ਼ਿਲਮ ਲਈ ਉਹਨਾਂ ਨੇ ਆਪਣੀ ਦਾੜ੍ਹੀ ਤੇ ਵਾਲ ਵਧਾ ਲਏ ਸਨ । ਇਸ ਤੋਂ ਬਾਅਦ ਉਹਨਾਂ ਨੇ ਸਹੂੰ ਚੁੱਕ ਲਈ ਸੀ ਕਿ ਉਹ ਵਾਲ ਦੇ ਦਾੜ੍ਹੀ ਫ਼ਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਹੀ ਕਟਵਾਉਣਗੇ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਸੀ ਕਿ ‘ਇਸ ਫ਼ਿਲਮ ਲਈ ਉਹਨਾਂ ਨੇ ਤਕਰੀਬਨ ਕੋਈ ਕੰਮ ਨਹੀਂ ਕੀਤਾ ਤੇ ਘਰ ਵਿੱਚ ਹੀ ਰਹਿ ਕੇ ਆਪਣੀ ਦਾੜ੍ਹੀ ਦੇ ਵਾਲ ਵਧਾਏ ਸਨ ।
Randeep Hooda Performs 'Gatka', Spends 2 Years To Master The Sikh Martial Art Pic Courtesy: Instagram
ਇਸ ਦੌਰਾਨ ਮੈਨੂੰ ਹੋਰ ਫ਼ਿਲਮਾਂ ਦੇ ਵੀ ਆਫ਼ਰ ਆਉਣ ਲੱਗੇ ਸਨ ਪਰ ਮੈਂ ਹਰ ਇੱਕ ਨੂੰ ਨਾਂਹ ਕਰ ਦਿੱਤੀ । ਪਰ ਜਦੋਂ ਮੇਰੀ ਫ਼ਿਲਮ ਨਾਂ ਬਣੀ ਤਾਂ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਮੁਆਫੀ ਮੰਗੀ, ਫਿਰ ਵਾਲ ਕਟਵਾਏ ਤੇ ਦੁਬਾਰਾ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ’ ।
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਦੀਪ ਲਈ ਬੈਟਲ ਆਫ਼ ਸਾਰਾਗੜ੍ਹੀ ’ਤੇ ਫ਼ਿਲਮ ਰਾਜਕੁਮਾਰ ਸੰਤੋਸ਼ੀ ਬਨਾਉਣ ਜਾ ਰਹੇ ਸਨ । ਰਣਦੀਪ ਦਾ ਪੋਸਟਰ ਤੇ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਫ਼ਿਲਮ ਕੇਸਰੀ ਬਣਾ ਚੁੱਕੇ ਸਨ ।

0 Comments
0

You may also like