ਜਦੋਂ ਚਲਦੀ ਪਾਰਟੀ ਵਿੱਚ ਰਣਵੀਰ ਸਿੰਘ ਦੀ ਪਾੜ ਗਈ ਸੀ ਪੈਂਟ, ਦੀਪਿਕਾ ਨੇ ਇਸ ਤਰ੍ਹਾਂ ਬਚਾਈ ਸੀ ਇੱਜ਼ਤ

written by Rupinder Kaler | April 19, 2021 11:45am

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ, ਇਸ ਵੀਡੀਓ 'ਚ ਦੀਪਿਕਾ ਰਣਵੀਰ ਦੀ ਪੈਂਟ ਫਟਣ ਦਾ ਕਿੱਸਾ ਸੁਣਾਉਂਦੀ ਨਜ਼ਰ ਆ ਰਹੀ ਹੈ। ਦਰਅਸਲ ਇਹ ਵੀਡੀਓ ਕਪਿਲ ਸ਼ਰਮਾ ਦੇ ਸ਼ੋਅ ਦਾ ਹੈ।

ranveer singh and deepika padukone image from Deepika Padukone's instagram

ਹੋਰ ਪੜ੍ਹੋ :

ਰਾਖੀ ਸਾਵੰਤ ਦੀ ਮਾਂ ਦੇ ਕੈਂਸਰ ਦਾ ਅੱਜ ਹੋਵੇਗਾ ਇਲਾਜ, ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

image from Deepika Padukone's instagram

ਜਿੱਥੇ ਦੀਪਿਕਾ ਨੇ ਦੱਸਿਆ ਕਿ, 'ਇਕ ਵਾਰ ਅਸੀਂ ਲੋਕ ਇਕ ਮਿਊਜ਼ਿਕ ਫੈਸਟੀਵਲ 'ਚ ਗਏ ਸੀ ਤੇ ਰਣਵੀਰ ਉਸ ਦਿਨ ਕਾਫੀ ਐਕਸਾਇਟਡ ਸਨ। ਉਸ ਦਿਨ ਉਨ੍ਹਾਂ ਇਕ ਲੂਜ਼ ਪੈਂਟ ਪਹਿਨੀ ਸੀ। ਫੈਸਟੀਵਲ 'ਚ ਡਾਂਸ ਕਰਦਿਆਂ ਉਸ ਦੀ ਪੈਂਟ ਫਟ ਗਈ ਸੀ। ਬੱਸ ਫਿਰ ਕੀ ਸੀ ਮੈਂ ਆਪਣੇ ਬੈਗ 'ਚੋਂ ਇਕ ਸੂਈ ਧਾਗਾ ਕੱਢਿਆ ਤੇ ਈਵੈਂਟ ਦੇ ਵਿਚ ਬਹਿ ਕੇ ਉਨ੍ਹਾਂ ਦੀ ਪੈਂਟ ਸਿਓਂਤੀ’।  ਕਿੱਸਾ ਕਾਫੀ ਦਿਲਚਸਪ ਹੈ ।

Deepika Padukone May Be Summoned Next Week For Drug Probe image from Deepika Padukone's instagram

ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਛੇਤੀ ਫ਼ਿਲਮ 83 'ਚ ਰਣਵੀਰ ਸਿੰਘ ਦੇ ਨਾਲ ਸਕ੍ਰੀਨ ਸ਼ੇਅਰ ਕਰਨ ਵਾਲੀ ਹੈ। ਫ਼ਿਲਮ 'ਚ ਰਣਵੀਰ ਕਪਿਲ ਦੇਵ ਦੇ ਰੋਲ 'ਚ ਤੇ ਦੀਪਿਕਾ ਕਪਿਲ ਦੇਵ ਦੀ ਵਾਈਫ ਦੇ ਰੋਲ 'ਚ ਦਿਖਾਈ ਦੇਵੇਗੀ।

You may also like