ਜਦੋਂ ਗਾਇਕ ਸਤਿੰਦਰ ਸਰਤਾਜ ਦੀ ਚੋਰੀ ਹੋ ਗਈ ਸੀ ਸਭ ਤੋਂ ਪਿਆਰੀ ਚੀਜ਼ …!

Written by  Rupinder Kaler   |  September 03rd 2021 02:41 PM  |  Updated: September 03rd 2021 02:43 PM

ਜਦੋਂ ਗਾਇਕ ਸਤਿੰਦਰ ਸਰਤਾਜ ਦੀ ਚੋਰੀ ਹੋ ਗਈ ਸੀ ਸਭ ਤੋਂ ਪਿਆਰੀ ਚੀਜ਼ …!

ਗਾਇਕ ਸਤਿੰਦਰ ਸਰਤਾਜ (Satinder Sartaj) ਆਪਣੀ ਵੱਖਰੀ ਗਾਇਕੀ ਤੇ ਲੇਖਣੀ ਲਈ ਜਾਣੇ ਜਾਂਦੇ ਹਨ । ਉਸ ਦੇ ਗਾਣੇ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਹਰ ਉਮਰ ਦੇ ਲੋਕ ਉਸ ਦੇ ਗੀਤਾਂ ਨੂੰ ਪਸੰਦ ਕਰਦੇ ਹਨ । ਇਸ ਮੁਕਾਮ ਤੇ ਪਹੁੰਚਣ ਲਈ ਸਰਤਾਜ ਨੂੰ ਬਹੁਤ ਮਿਹਨਤ ਕਰਨੀ ਪਈ ਹੈ । ਉਸ (Satinder Sartaj) ਦੇ ਪ੍ਰਸ਼ੰਸਕ ਉਸ ਨਾਲ ਜੁੜੀ ਹਰ ਗੱਲ ਨੂੰ ਜਾਨਣਾ ਚਾਹੁੰਦੇ ਹਨ । ਅਜਿਹੀ ਹੀ ਇੱਕ ਘਟਨਾ ਹੈ ਜਿਹੜੀ ਸਰਤਾਜ ਨੂੰ ਅੱਜ ਵੀ ਯਾਦ ਹੈ ।

Pic Courtesy: Instagram

ਹੋਰ ਪੜ੍ਹੋ :

ਇਸ ਘਟਨਾ ਨੇ ਬਦਲ ਦਿੱਤੀ ਸੀ ਕਰਣ ਔਜਲਾ ਦੀ ਜ਼ਿੰਦਗੀ, ਇਸ ਲਈ ਬਣਿਆ ਗੀਤਕਾਰ ਤੋਂ ਗਾਇਕ

Pic Courtesy: Instagram

ਜਿਸ ਦਾ ਜਿਕਰ ਉਹ (Satinder Sartaj) ਆਪਣੀਆਂ ਕਈ ਇੰਟਰਵਿਊ ਵਿੱਚ ਵੀ ਕਰ ਚੁੱਕਾ ਹੈ । ਅਸਲ ਵਿੱਚ ਇੱਕ ਵਾਰ ਸਰਤਾਜ (Satinder Sartaj) ਦਾ ਯਾਮ੍ਹਾ (Yamaha) ਮੋਟਰਸਾਈਕਲ ਚੋਰੀ ਹੋ ਗਿਆ । ਇਸ ਘਟਨਾ ਨੇ ਸਰਤਾਜ ਨੂੰ ਪਰੇਸ਼ਾਨ ਕਰ ਦਿੱਤਾ ਸੀ । ਇਹ ਘਟਨਾ ਉਦੋਂ ਦੀ ਹੈ ਜਦੋਂ ਸਰਤਾਜ ਪੰਜਾਬ ਯੂਨੀਵਰਸਿਟੀ ਵਿੱਚ ਮਿਊਜ਼ਿਕ ਦੀਆਂ ਕਲਾਸਾਂ ਲੈਣ ਜਾਂਦੇ ਸਨ ।

ਸਰਤਾਜ (Satinder Sartaj) ਦਾ ਯਾਮ੍ਹਾ (Yamaha)ਚੋਰੀ ਹੋਣ ਕਰਕੇ ਤਾਂ ਪਰੇਸ਼ਾਨ ਹੈ ਸੀ ਪਰ ਉਸ ਦੇ ਚਾਚੇ ਤਾਏ ਦਾ ਮੁੰਡਾ ਉਸ ਤੋਂ ਜ਼ਿਆਦਾ ਪਰੇਸ਼ਾਨ ਹੋਇਆ ਸੀ । ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਸਰਤਾਜ ਨੂੰ ਉਸ ਦੇ ਕਜਨ ਬ੍ਰਦਰ ਨੇ ਰਾਇਲ ਇਨਫੀਲਡ ਬਾਈਕ ਗਿਫਟ ਵਿੱਚ ਦੇ ਦਿੱਤੀ ਸੀ । ਇਸ ਘਟਨਾ ਦਾ ਜਿਕਰ ਕਰਦੇ ਹੋਏ ਸਰਤਾਜ ਅਕਸਰ ਮੁਸਕਰਾਉਂਦੇ ਹਨ ।

You May Like This
DOWNLOAD APP


© 2023 PTC Punjabi. All Rights Reserved.
Powered by PTC Network