ਜਦੋਂ ਅਦਾਕਾਰਾ ਮੌਨੀ ਰਾਏ ਨੂੰ ਦੁਕਾਨਦਾਰ ਨੇ ਨਹੀਂ ਦਿੱਤੀ ਆਈਸ ਕ੍ਰੀਮ ਤਾਂ ਗੁੱਸੇ ‘ਚ ਚੁੱਕਿਆ ਇਹ ਕਦਮ

written by Shaminder | November 20, 2020

ਟੀਵੀ ਅਤੇ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਮੌਨੀ ਰਾਏ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਪ੍ਰਾਜੈਕਟਸ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।

mouni

ਹੁਣ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਮੌਨੀ ਰਾਏ ਨੂੰ ਇੱਕ ਆਈਸ ਕਰੀਮ ਵਾਲਾ ਆਈਸ ਕਰੀਮ ਲਈ ਕਾਫੀ ਤੰਗ ਕਰਦਾ ਹੈ ।ਉਹ ਆਈਸ ਕਰੀਮ ਨੂੰ ਚੱਕ ਮਾਰਨ ਲੱਗਦੀ ਹੈ ।

ਹੋਰ ਪੜ੍ਹੋ : ਹਾਦਸੇ ਵਿੱਚ ਵਾਲ-ਵਾਲ ਬਚੀ ਅਦਾਕਾਰਾ ਮੌਨੀ ਰਾਏ, ਹਾਦਸੇ ਦੀ ਵੀਡੀਓ ਸ਼ੇਅਰ ਕਰਕੇ ਜਤਾਇਆ ਗੁੱਸਾ

mouni

ਕਾਫੀ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਆਈਸ ਕਰੀਮ ਵਾਲਾ ਸ਼ਖਸ ਉਸ ਨੂੰ ਆਈਸ ਕਰੀਮ ਨਹੀਂ ਦਿੰਦਾ ਤਾਂ ਹਾਰ ਕੇ ਉਹ ਕਹਿੰਦੀ ਹੈ ਕਿ ਹੁਣ ਮੈਨੂੰ ਆਈਸ ਕਰੀਮ ਨਹੀਂ ਚਾਹੀਦੀ।

mouni

ਪਰ ਇਸ ਤੋਂ ਬਾਅਦ ਆਈਸ ਕਰੀਮ ਵਾਲਾ ਉਸ ਨੂੰ ਆਈਸ ਕਰੀਮ ਦੇ ਦਿੰਦਾ ਹੈ ਤਾਂ ਉਸ ਦੇ ਚਿਹਰੇ ‘ਤੇ ਖੁਸ਼ੀ ਆ ਜਾਂਦੀ ਹੈ । ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨ ਪੇਜ ਵੱਲੋਂ ਸਾਂਝਾ ਕੀਤਾ ਗਿਆ ਹੈ ।

0 Comments
0

You may also like