ਜਦੋਂ ਮਿਲਿੰਦ ਸੋਮਨ ਦੇ ਕਹਿਣ ਤੇ ਔਰਤ ਨੇ ਸੜਕ ਦੇ ਵਿਚਕਾਰ ਕੀਤੇ ਪੁਸ਼ਅਪਸ, ਵੀਡੀਓ ਵਾਇਰਲ

written by Rupinder Kaler | May 29, 2021

ਮਿਲਿੰਦ ਸੋਮਨ ਆਪਣੀ ਫ਼ਿਟਨੈੱਸ ਲਈ ਜਾਣੇ ਜਾਂਦੇ ਹਨ । ਇਸੇ ਲਈ ਉਹ ਆਪਣੇ ਪ੍ਰਸ਼ੰਸਕਾਂ ਨੂੰ ਤੰਦਰੁਸਤ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ 'ਚ ਮਿਲਿੰਦ ਸੋਮਨ ਇਕ ਮਹਿਲਾ ਪ੍ਰਸ਼ੰਸਕ ਨਾਲ ਪੁਸ਼ਅਪਸ ਕਰਦੇ ਦਿਖਾਈ ਦੇ ਰਹੇ ਹਨ।

milind-soman Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਯੁਵਿਕਾ ਚੌਧਰੀ ਦੇ ਖਿਲਾਫ ਮਾਮਲਾ ਦਰਜ਼, ਸੋਸ਼ਲ ਮੀਡੀਆ ਤੇ ਕੀਤੀ ਸੀ ਭੱਦੀ ਟਿੱਪਣੀ

milind soman mother Pic Courtesy: Instagram

ਮਿਲਿੰਦ ਸੋਮਨ ਨੇ ਆਪਣੇ ਆਫੀਸ਼ੀਅਲ ਅਕਾਉਂਟ ਤੋਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਔਰਤ ਨੂੰ ਸਾਹੜੀ ਨਾਲ਼ ਪੁਸ਼-ਅਪ ਕਰਦੇ ਵੇਖਿਆ ਜਾ ਸਕਦਾ ਹੈ । ਖਾਸ ਗੱਲ ਇਹ ਹੈ ਕਿ ਅਭਿਨੇਤਾ ਦੇ ਕਹਿਣ 'ਤੇ ਔਰਤ ਬਿਨਾਂ ਝਿਜਕ ਸੜਕ ਦੇ ਵਿਚਕਾਰ ਪੁਸ਼-ਅਪ ਕਰਨੇ ਸ਼ੁਰੂ ਕਰ ਦਿੰਦੀ ਹੈ। ਵੀਡੀਓ ਨੂੰ ਸਾਂਝਾ ਕਰਦੇ ਸਮੇਂ ਮਿਲਿੰਦ ਕੈਪਸ਼ਨ ਵਿਚ ਲਿਖਦੇ ਹਨ- 'ਸੈਲਫੀ ਲਈ ਮੇਰੇ ਪਸੰਦੀਦਾ ਪੁਸ਼ਅਪਸ। ਮੈਂ ਇਕ ਛੋਟੀ ਜਿਹੀ ਗਲੀ ਦੇ ਬਾਜ਼ਾਰ ਵਿਚ ਸੀ। ਰਾਏਪੁਰ ਵਿਚ ਜਿਥੇ ਮੈਂ ਕੁਝ ਸਥਾਨਕ ਖਾਣੇ ਦਾ ਅਨੰਦ ਲੈ ਰਿਹਾ ਸੀ ।

Pic Courtesy: Instagram

ਇਸ ਦੌਰਾਨ ਇਕ ਔਰਤ ਨੇ ਮੈਨੂੰ ਸੈਲਫੀ ਲਈ ਕਿਹਾ। ਜਿਵੇਂ ਹੀ ਮੈਂ ਉਸਨੂੰ 10 ਪੁਸ਼ਅਪਸ ਕਰਨ ਲਈ ਕਿਹਾ, ਉਹ ਜ਼ਮੀਨ 'ਤੇ ਸੀ ਅਤੇ ਮੇਰੇ ਕੈਮਰਾ ਚਾਲੂ ਕਰਨ ਤੋਂ ਪਹਿਲਾਂ ਉਸਨੇ ਪੁਸ਼ਅਪ ਕਰਨਾ ਸ਼ੁਰੂ ਕਰ ਦਿੱਤਾ। ਉਸਨੂੰ ਨਾ ਤਾਂ ਸਾੜ੍ਹੀ ਦੀ ਸਮੱਸਿਆ ਸੀ, ਨਾ ਹੀ ਆਸ ਪਾਸ ਦੇ ਲੋਕਾਂ ਦੀ ਅਤੇ ਨਾ ਹੀ ਇਸ ਗੱਲ ਦੀ ਕਿ ਉਸਨੇ ਕਦੇ ਪੁਸ਼ਅੱਪ ਨਹੀਂ ਕੀਤੇ। '

 

View this post on Instagram

 

A post shared by Milind Usha Soman (@milindrunning)

You may also like