ਜਦੋਂ ਗੁਰੂ ਰੰਧਾਵਾ ਤੇ ਸ਼ੇਰ ਵਿਚਾਲੇ ਹੋਇਆ ਰੱਸਾਕਸੀ ਦਾ ਮੁਕਾਬਲਾ, ਵੀਡੀਓ ਵਾਇਰਲ

written by Rupinder Kaler | June 03, 2021

ਗੁਰੂ ਰੰਧਾਵਾ ਅਪਣੇ ਸੋਸ਼ਲ ਮੀਡੀਆ ਹੈਂਡਲ ਤੇ ਅਕਸਟ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਗੁਰੂ ਰੰਧਾਵਾ ਦੁਬਈ ਦੇ ਫੇਮਸ ਪਾਰਕ ਵਿੱਚ ਪਹੁੰਚੇ, ਜਿੱਥੋਂ ਦੀ ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਉਹ ਸ਼ੇਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ ।

inside image of guru randhawa Pic Courtesy: Instagram
ਹੋਰ ਪੜ੍ਹੋ : 5ਜੀ ਨੈੱਟਵਰਕ ਮਾਮਲੇ ਤੇ ਹੋਈ ਸੁਣਵਾਈ, ਅਦਾਲਤ ਨੇ ਕਿਹਾ ਜੂਹੀ ਪਬਲੀਸਿਟੀ ਪਾਉਣ ਲਈ ਕਰ ਰਹੀ ਹੈ ਸਭ ਕੁਝ
guru randhawa photo for article Pic Courtesy: Instagram
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਸ਼ੇਰ ਨਾਲ ਰੱਸਾਕਸੀ ਕਰ ਰਹੇ ਹਨ । ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਸੇ ਰੱਸੀ ਦਾ ਸਿਰਾ ਗੁਰੂ ਰੰਧਾਵਾ ਨੇ ਆਪਣੇ ਹੱਥਾਂ ਨਾਲ ਫੜਿਆ ਹੋਇਆ ਹੈ ਤੇ ਰੱਸੀ ਦਾ ਦੂਜਾ ਸਿਰਾ ਸ਼ੇਰ ਨਾਲ ਫੜਿਆ ਹੈ ।
guru randhawa and gitaz Pic Courtesy: Instagram
ਦੋਵੇਂ ਇਸ ਰੱਸੀ ਨੂੰ ਜੋਰ ਨਾਲ ਆਪਣੇ ਵੱਲ ਖਿੱਚ ਰਹੇ ਹਨ । ਗੁਰੂ ਰੰਧਾਵਾ ਦੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
 
View this post on Instagram
 

A post shared by Guru Randhawa (@gururandhawa)

 
View this post on Instagram
 

A post shared by Guru Randhawa (@gururandhawa)

0 Comments
0

You may also like