ਕਿਸ ਨੇ ਤੋੜਿਆ ਬੱਬੂ ਮਾਨ ਦਾ ਦਿਲ ਅਤੇ ਕਿਸ ਦੇ ਗਮ ‘ਚ ਡੁੱਬਿਆ ਗਾਇਕ, ਵੇਖੋ ਵੀਡੀਓ

written by Shaminder | January 10, 2023 01:36pm

ਪਿਆਰ ਇੱਕ ਅਜਿਹਾ ਅਹਿਸਾਸ ਹੈ, ਇਸ ਨੂੰ ਉਹੀ ਸਮਝ ਸਕਦਾ ਹੈ । ਜੋ ਕਿਸੇ ਦੇ ਪਿਆਰ (Love) ‘ਚ ਪਿਆ ਹੋਵੇ ਜਾਂ ਕਿਸੇ ਦੇ ਨਾਲ ਕਿਸੇ ਦੀਆਂ ਅੱਖਾਂ ਚਾਰ ਹੋਈਆਂ ਹੋਣ । ਉਹੀ ਇਸਦੇ ਦਰਦ ਨੂੰ ਸਮਝ ਸਕਦਾ ਹੈ । ਬੱਬੂ  ਮਾਨ (Babbu Maan)ਦਾ ਗੀਤ ਵੀ ਅਜਿਹੇ ਹੀ ਪ੍ਰੇਮੀ ਜੋੜਿਆਂ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਹੈ ।

Babbu Maan image Source : Youtube

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਧੀ ਦੇ ਨਾਲ ਕਿਊਟ ਤਸਵੀਰ ਸਾਂਝੀ ਕੀਤੀ, ਕਿਹਾ ‘ਰੱਬਾ ਤੈਥੋਂ ਕੁਝ ਨਹੀਂ ਮੰਗਦਾ, ਤੇਰਾ ਸ਼ੁਕਰ ਕਰਦਾ’

ਜੀ ਹਾਂ ਬੱਬੂ ਮਾਨ ਦਾ ਨਵਾਂ ਗੀਤ ‘ਦੋ ਟੁਕੜੇ’ (Do Tukde) ਰਿਲੀਜ਼ ਹੋ ਚੁੱਕਿਆ ਹੈ ।ਇਹ ਇੱਕ ਸੈਡ ਸੌਂਗ ਹੈ । ਜਿਸ ‘ਚ ਦੋ ਦਿਲਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ, ਜੋ ਕਿ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ । ਇਹੀ ਕਾਰਨ ਹੈ ਕਿ ਇੱਕ ਦੂਜੇ ਤੋਂ ਉਹ ਦੂਰ ਹੋ ਜਾਂਦੇ ਨੇ ।

Babbu Maan ,'' Image Source : Youtube

ਹੋਰ ਪੜ੍ਹੋ : ਵਾਸ਼ਿੰਗਟਨ ਡੀਸੀ ‘ਚ ਪੀਟੀਸੀ ਨਿਊਜ਼ ਨੂੰ ਮਿਲਿਆ ‘ਪ੍ਰਾਈਡ ਆਫ਼ ਇੰਡੀਆ ਐਵਾਰਡ 2022’

ਪਰ ਜਦੋਂ ਕਿਸੇ ਨਾਲ ਸੱਚਾ ਪਿਆਰ ਕੀਤਾ ਹੋਵੇ ਤਾਂ ਉਸ ਤੋਂ ਬਹੁਤੀ ਦੇਰ ਦਾ ਵਿਛੋੜਾ ਨਹੀਂ ਝੱਲਿਆ ਜਾਂਦਾ ।ਆਖਿਰਕਾਰ ਦੋਵੇਂ ਜਣੇ ਮੁੜ ਤੋਂ ਇਕੱਠੇ ਹੋ ਜਾਂਦੇ ਨੇ । ਦੋ ਪ੍ਰੇਮੀਆਂ ਦੇ ਪਿਆਰ ਨੂੰ ਦਰਸਾਉਂਦਾ ਇਹ ਗੀਤ ਬਹੁਤ ਹੀ ਪਿਆਰਾ ਸੁਨੇਹਾ ਵੀ ਦੇ ਰਿਹਾ ਹੈ ।

Babbu Maan , Image source : Youtube

ਉਹ ਇਹ ਕਿ ਜਦੋਂ ਕਿਸੇ ਨਾਲ ਰਿਸ਼ਤਾ ਬਣਾ ਲਈਏ ਤਾਂ ਉਸ ਨੂੰ ਸਮਾਂ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ।ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਇਸ ਗੀਤ ਨੂੰ 'ਮੇਰੀ ਟਿਊਨ' ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

You may also like