Bigg Boss 16: ਆਟੋ ਰਿਕਸ਼ਾ ਚਾਲਕ ਦੀ ਧੀ ਬਿੱਗ ਬੌਸ 16 ‘ਚ ਬਿਖੇਰੇਗੀ ਆਪਣੇ ਜਲਵੇ? ਜਾਣੋ ਕੌਣ ਹੈ ਮਾਨਿਆ ਸਿੰਘ

written by Lajwinder kaur | September 22, 2022

Who is Manya Singh?: ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬਿੱਗ ਬੌਸ 16 ਨੂੰ ਲੈ ਕੇ ਖਬਰਾਂ ਦਾ ਬਾਜ਼ਾਰ ਕਾਫੀ ਗਰਮ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਜਿੱਥੇ ਇੱਕ ਪਾਸੇ ਕਨਿਕਾ ਮਾਨ ਅਤੇ ਦਿਵਯੰਕਾ ਤ੍ਰਿਪਾਠੀ ਦੇ ਸ਼ੋਅ ਵਿੱਚ ਨਾ ਜਾਣ ਦੀਆਂ ਖਬਰਾਂ ਹਨ, ਉੱਥੇ ਹੀ ਦੂਜੇ ਪਾਸੇ ਕਰਨ ਪਟੇਲ, ਫੈਜ਼ਲ ਖਾਨ, ਜੰਨਤ ਜ਼ੁਬੈਰ, ਅਤੇ ਮੁਨੱਵਰ ਫਾਰੂਕੀ ਵਰਗੇ ਨਾਵਾਂ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਇਸ ਦੌਰਾਨ ਮਿਸ ਇੰਡੀਆ 2020 ਰਨਰ ਅੱਪ ਮਾਨਿਆ ਸਿੰਘ ਦਾ ਨਾਮ ਵੀ ਚਰਚਾ ਵਿੱਚ ਆ ਗਿਆ ਹੈ।

ਹੋਰ ਪੜ੍ਹੋ : ਨਵਾਂ ਗੀਤ ‘ਜਾ ਤੇਰੇ ਬਿਨਾਂ’ ਹੋਇਆ ਰਿਲੀਜ਼, ਤਾਨੀਆ ਤੇ ਹੈਪੀ ਰਾਏਕੋਟੀ ਦੀ ਅਦਾਕਾਰੀ ਛੂਹ ਰਹੀ ਹੈ ਦਰਸ਼ਕਾਂ ਦੇ ਦਿਲ ਨੂੰ, ਦੇਖੋ ਵੀਡੀਓ

manya singh image source instagram

ਬਿੱਗ ਬੌਸ ਦੇ ਪ੍ਰਤੀਯੋਗੀਆਂ ਨੂੰ ਲੈ ਕੇ ਹਰ ਵਾਰ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਜਦੋਂ ਕਿ ਕੁਝ ਸੈਲੇਬਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ, ਕੁਝ ਸਿਰਫ ਅਫਵਾਹਾਂ ਬਣ ਕੇ ਰਹਿ ਜਾਂਦੇ ਹਨ। ਇਸ ਵਾਰ ਕਿਹਾ ਜਾ ਰਿਹਾ ਹੈ ਕਿ ਮਾਨਿਆ ਸਿੰਘ ਵੀ ਸ਼ੋਅ 'ਚ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਸਕਦੀ ਹੈ । ਹਾਲਾਂਕਿ ਅਜੇ ਤੱਕ ਮਾਨਿਆ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ।

Femina Miss India manaya singh image source instagram

ਜ਼ਿਕਰਯੋਗ ਹੈ ਕਿ ਮਾਨਿਆ ਸਿੰਘ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਮਾਨਿਆ ਇੱਕ ਆਟੋ ਰਿਕਸ਼ਾ ਚਾਲਕ ਦੀ ਧੀ ਹੈ, ਇਸ ਲਈ ਉਸ ਲਈ ਗਲੈਮਰ ਦੀ ਦੁਨੀਆ ਦੇ ਰਾਹ 'ਤੇ ਚੱਲਣਾ ਅਤੇ ਸਫਲ ਹੋਣਾ ਦੂਜਿਆਂ ਨਾਲੋਂ ਵਧੇਰੇ ਮੁਸ਼ਕਲ ਸੀ। ਮਾਨਿਆ ਨੇ ਦੱਸਿਆ ਸੀ, 'ਮੇਰੇ ਅਤੇ ਪਰਿਵਾਰ ਦੀਆਂ ਕਈ ਰਾਤਾਂ ਬਿਨਾਂ ਖਾਧੇ ਅਤੇ ਨੀਂਦ ਦੇ ਬਿਤਾਈਆਂ ਹਨ। ਪਰ ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਮੇਰੀ ਮਾਂ ਨੇ ਮੇਰੇ ਇਮਤਿਹਾਨ ਦੀ ਫੀਸ ਦਾ ਭੁਗਤਾਨ ਕਰਨ ਲਈ ਆਪਣੇ ਗਹਿਣੇ ਵੀ ਗਿਰਵੀ ਰੱਖ ਦਿੱਤੇ ਸਨ ਅਤੇ ਹਮੇਸ਼ਾ ਮੈਨੂੰ ਮੇਰੇ ਜਨੂੰਨ ਦੀ ਪਾਲਣਾ ਕਰਨ ਲਈ ਕਿਹਾ’।

image source instagram

ਮਾਨਿਆ ਨੇ ਅੱਗੇ ਦੱਸਿਆ, ‘14 ਸਾਲ ਪਹਿਲਾਂ ਮੈਂ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਘਰੋਂ ਭੱਜ ਗਈ ਸੀ...ਮੈਂ ਦਿਨੇ ਪੜ੍ਹਾਈ ਕਰਦੀ ਸੀ, ਸ਼ਾਮ ਨੂੰ ਬਰਤਨ ਧੋਂਦੀ ਸੀ ਅਤੇ ਰਾਤ ਨੂੰ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਮੈਂ ਰਿਕਸ਼ਾ ਦਾ ਕਿਰਾਇਆ ਬਚਾਉਣ ਲਈ ਲੰਮੀ ਦੂਰੀ ਤੱਕ ਪੈਦਲ ਤੁਰਦੀ ਸੀ। ਮਾਤਾ-ਪਿਤਾ ਅਤੇ ਭਰਾ ਨੇ ਮੈਨੂੰ ਸਿਖਾਇਆ ਕਿ ਜੇਕਰ ਤੁਸੀਂ ਆਪਣੇ ਆਪ 'ਤੇ ਵਿਸ਼ਵਾਸ ਕਰਦੇ ਹੋ ਤਾਂ ਤੁਹਾਡੇ ਸੁਫਨੇ ਸਾਕਾਰ ਹੋ ਸਕਦੇ ਹਨ’।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਬਿੱਗ ਬੌਸ 16 ਦੇ ਪ੍ਰੋਮੋਜ਼ ਤੋਂ ਲੱਗਦਾ ਹੈ ਕਿ ਇਹ ਸ਼ੋਅ ਕਾਫੀ ਵੱਖਰਾ ਹੋਣ ਵਾਲਾ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਪੁਰਾਣੇ ਸੀਜ਼ਨਾਂ ਦੇ ਪ੍ਰੋਮੋ ਸ਼ੇਅਰ ਕੀਤੇ ਜਾ ਰਹੇ ਹਨ। ਬਿੱਗ ਬੌਸ-16 ਜੋ ਕਿ ਇੱਕ ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

You may also like