ਕਿਸ ਕਿਸ ਨੂੰ ਪਸੰਦ ਸੀ ਚਾਚਾ ਚੌਧਰੀ ਤੇ ਸਾਬੂ, ਜੇ ਪਸੰਦ ਸੀ ਤਾਂ ਉਸ ਬੰਦੇ ਬਾਰੇ ਜਾਣੋਂ ਜਿਸ ਨੇ ਇਹ ਕਿਰਦਾਰ ਬਣਾਏ ਸਨ

written by Rupinder Kaler | August 19, 2021

ਸਮੇਂ ਦੇ ਨਾਲ-ਨਾਲ ਮਨੋਰੰਜਨ ਦੇ ਸਾਧਨ ਵੀ ਬਦਲੇ ਹਨ । ਮੋਬਾਇਲ ਤੇ ਹੋਰ ਸਾਜੋ ਸਮਾਨ ਨੇ ਬੱਚਿਆਂ ਤੇ ਵੱਡਿਆਂ ਦੀਆਂ ਆਦਤਾਂ ਬਦਲ ਦਿੱਤੀਆਂ ਹਨ । ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਲੋਕ ਤੇ ਬੱਚੇ ਚੁੱਟਕਲਿਆਂ ਦੀਆਂ ਕਿਤਾਬਾਂ ਪੜਦੇ ਸਨ, ਕਾਮਿਕਸ ਵਰਗੀਆਂ ਚੀਜਾਂ ਬੱਚਿਆਂ ਦੇ ਮਨੋਰੰਜਨ ਦਾ ਸਾਧਨ ਸੀ । ਕਾਮਿਕਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਨਾਂਅ ਚਾਚਾ ਚੌਧਰੀ ਤੇ ਸਾਬੂ (chacha chaudhary , Sabu)  ਦਾ ਆਉਂਦਾ ਹੈ । ਇਹ ਬੱਚਿਆਂ ਤੋਂ ਇਲਾਵਾ ਵੱਡਿਆਂ ਦੀ ਵੀ ਪਹਿਲੀ ਪਸੰਦ ਸੀ ।

ਹੋਰ ਪੜ੍ਹੋ :

ਦੁਨੀਆਂ ਭਰ ’ਚ ਖਾਲਸਾ ਏਡ ਨੂੰ ਮਿਲ ਰਿਹਾ ਮਾਣ, ਹਜ਼ਾਰ ਪੌਂਡ ਲੈਣ ਵਾਲੀ ਕੰਪਨੀ ਨੇ ਖਾਲਸਾ ਏਡ ਦੀ ਮਨੁੱਖਤਾ ਪ੍ਰਤੀ ਕੀਤੀ ਸੇਵਾਵਾਂ ਲਈ ਪੂਰੇ ਇੰਗਲੈਂਡ ਵਿੱਚ ਕੀਤੀ ਮੁਫ਼ਤ ਇਸ਼ਤਿਹਾਰਬਾਜ਼ੀ

ਪਰ ਕੀ ਤੁਸੀਂ ਉਹਨਾਂ ਲੋਕਾਂ ਬਾਰੇ ਜਾਣਦੇ ਹੋ ਜਿਨ੍ਹਾਂ ਨੇ ਚਾਚਾ ਚੌਧਰੀ ਤੇ ਸਾਬੂ (chacha chaudhary , Sabu) ਵਰਗੇ ਕਿਰਦਾਰ ਰਚੇ ਸਨ । ਇਹ ਕਿਰਦਾਰ ਰਚਨ ਵਾਲੇ ਸ਼ਖਸ ਦਾ ਨਾਂਅ ਪ੍ਰਾਣ ਕੁਮਾਰ ਸ਼ਰਮਾ ਸੀ । ਜਿਨ੍ਹਾਂ ਨੇ ਚਾਚਾ ਚੌਧਰੀ (chacha chaudhary , Sabu) ਦੇ ਕਿਰਦਾਰ ਨੂੰ ਸਦਾ ਲਈ ਅਮਰ ਕਰ ਦਿੱਤਾ ਸੀ ।ਪ੍ਰਾਣ ਕੁਮਾਰ ਸ਼ਰਮਾ ਇੱਕ ਕਾਰਟੂਨਿਸਟ ਸਨ ਜਿਨ੍ਹਾਂ ਨੇ ਚਾਚਾ ਚੌਧਰੀ ਦੇ ਨਾਲ ਨਾਲ ਬਿੱਲੂ, ਰਮਨ, ਚੰਨੀ ਚਾਚੀ, ਪਿੰਕੀ ਵਰਗੇ ਕਿਰਦਾਰ ਬਣਾਏ ਸਨ । ਪ੍ਰਾਣ ਕੁਮਾਰ ਸ਼ਰਮਾ (pran kumar sharma) ਦਾ ਜਨਮ ਲਾਹੌਰ ਦੇ ਨਾਲ ਲਗਦੇ ਕਸਬੇ ਕਸੂਰ ਵਿੱਚ ਹੋਇਆ ਸੀ ।

ਬਟਵਾਰੇ ਤੋਂ ਬਾਅਦ ਉਹ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਆ ਕੇ ਵੱਸ ਗਏ ਸਨ । ਉਹਨਾਂ ਨੇ ਮੁੰਬਈ ਵਿੱਚ ਆ ਕੇ ਫਾਈਨ ਆਰਟਸ ਦੀ ਡਿਗਰੀ ਲਈ । ਇਸ ਤੋਂ ਇਲਾਵਾ ਉਹਨਾਂ ਨੇ ਰਾਜਨੀਤੀ ਸ਼ਾਸਤਰ ਵਿੱਚ ਵੀ ਐੱਮ ਏ ਕੀਤੀ । ਸਭ ਤੋਂ ਪਹਿਲਾ ਪ੍ਰਾਣ ਕੁਮਾਰ (pran kumar sharma) ਨੇ ਦੈਨਿਕ ਮਿਲਾਪ ਨਾਂਅ ਦੇ ਦਿੱਲੀ ਦੇ ਇੱਕ ਅਖ਼ਬਾਰ ਲਈ ਕਾਮਿੱਕ ਕਰੈਕਟਰ ‘ਡੱਬੂ’ ਦੀ ਤਸਵੀਰ ਬਣਾਈ ਸੀ ।

ਇਸ ਤੋਂ ਬਾਅਦ ਉਹਨਾ ਨੇ ਲੋਟਪੋਟ ਨਾਂਅ ਦੇ ਇੱਕ ਰਸਾਲੇ ਲਈ ਚਾਚਾ ਚੌਧਰੀ (chacha chaudhary , Sabu) ਦਾ ਕਿਰਦਾਰ ਬਣਾਇਆ ਸੀ । ਜਿਸ ਨੂੰ ਕਿ ਲੋਕਾਂ ਦਾ ਖੂਬ ਪਿਆਰ ਮਿਲਿਆ । ਜਿਸ ਸਮੇਂ ਅੰਗਰੇਜ਼ੀ ਕਾਮਿਕਸ ਦਾ ਬੋਲਬਾਲਾ ਸੀ ਉਸ ਸਮਂੇ ਪ੍ਰਾਣ ਕੁਮਾਰ (pran kumar sharma) ਨੇ ਹਿੰਦੀ ਕਾਮਿਕਸ ਕਰੈਕਟਰ ਬਨਾਉਣਾ ਸ਼ੁਰੂ ਕਰ ਦਿੱਤਾ ਸੀ । ਜਿਹੜੇ ਕਿ ਲੋਕਾਂ ਨੂੰ ਖੂਬ ਪਸੰਦ ਆਏ ।

0 Comments
0

You may also like