ਪੂਰੀ ਦੁਨੀਆ ਮੰਨਦੀ ਹੈ ਸਿੱਖ ਕੌਮ ਦੀ ਬਹਾਦਰੀ ਦਾ ਲੋਹਾ, ਇਸ ਦੇਸ਼ ਨੇ ਡਾਲਰਾਂ ’ਤੇ ਛਾਪੀ ਸਰਦਾਰ ਦੀ ਤਸਵੀਰ

written by Rupinder Kaler | September 24, 2021

ਸਿੱਖ ਕੌਮ ਆਪਣੀ ਬਹਾਦਰੀ ਤੇ ਹੱਕ ਸੱਚ ਦੀ ਕਮਾਈ ਕਰਨ ਲਈ ਪੂਰੀ ਦੁਨੀਆ ’ਤੇ ਜਾਣੀ ਜਾਂਦੀ ਹੈ । ਦੇਸ਼ ਵਿਦੇਸ਼ ਵਿੱਚ ਸਿੱਖ ਭਾਈਚਾਰੇ (Sikh Community) ਨੇ ਆਪਣੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ । ਇਸੇ ਕਰਕੇ ਸਿੱਖ ਭਾਈਚਾਰੇ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ । ਇਸੇ ਤਰ੍ਹਾਂ ਦਾ ਸਨਮਾਨ ਫਿਜੀ (Fiji ) ਨਾਂਅ ਦੇ ਦੇਸ਼ ਨੇ ਸਿੱਖ ਭਾਈਚਾਰੇ ਨੂੰ ਦਿੱਤਾ ਹੈ ।

Pic Courtesy : google

ਹੋਰ ਪੜ੍ਹੋ :

ਰਣਜੀਤ ਬਾਵਾ ਦੀ ਇਸ ਫ਼ਿਲਮ ਵਿੱਚ ਹਰਿਆਣਵੀਂ ਕਲਾਕਾਰ ਅਜੇ ਹੁੱਡਾ ਆਉਣਗੇ ਨਜ਼ਰ

Pic Courtesy : google

ਇਸ ਦੇਸ਼ (Fiji ) ਨੇ ਆਪਣੀ ਕਰੰਸੀ ਫਿਜੀਅਨ ਡਾਲਰ ’ਤੇ ਇੱਕ ਸਿੱਖ ਦੀ ਤਸਵੀਰ ਛਾਪ ਕੇ ਸਿੱਖ ਭਾਈਚਾਰੇ ਨੂੰ ਵੱਡਾ ਸਨਮਾਨ ਦਿੱਤਾ ਹੈ ।ਫਿਜੀਅਨ ਸਰਕਾਰ ਵੱਲੋਂ ਜਾਰੀ 2 ਫਿਜੀਅਨ ਡਾਲਰ ਦੇ ਨੋਟ ਤੇ ਇੱਕ ਸਰਦਾਰ ਦੀ ਤਸਵੀਰ ਸਾਫ ਦੇਖੀ ਜਾ ਸਕਦੀ ਹੈ ।

Pic Courtesy : google

ਫਿਜੀਅਨ ਕਰੰਸੀ (Fijian Currency) ਤੇ ਸਰਦਾਰ ਦੀ ਤਸਵੀਰ ਦਰਸਾਉਂਦੀ ਹੈ ਕਿ ਉਸ ਨੇ ਫਿਜੀ ਮੁਲਕ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਮੁਲਕ ਵਿੱਚ ਸਿੱਖਾਂ ਦੀ ਵੱਡੀ ਅਬਾਦੀ ਰਹਿੰਦੀ ਹੈ ਜਿਹੜੀ ਕਿ ਵੱਖ ਵੱਖ ਕਾਰੋਬਾਰਾਂ ਨਾਲ ਜੁੜੀ ਹੋਈ ਹੈ । ਫਿਜੀ (Fiji ) ਦੱਖਣੀ ਪ੍ਰਸ਼ਾਂਤ ਖੇਤਰ ਦਾ ਇੱਕ ਦੇਸ਼ ਹੈ ਜੋ 300 ਵੱਖ -ਵੱਖ ਟਾਪੂਆਂ ਨਾਲ ਬਣਿਆ ਹੈ ।

0 Comments
0

You may also like