ਲੋਹੜੀ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ, ਜਾਣੋ ਲੋਹੜੀ ਦਾ ਇਤਿਹਾਸਕ ਮਹੱਤਵ

written by Shaminder | January 03, 2022

ਲੋਹੜੀ  ਦੇ ਤਿਉਹਾਰ (Lohri Festival)  ਨੂੰ ਲੈ ਕੇ ਪੰਜਾਬ ‘ਚ ਲੋਕਾਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਹੈ । ਇਸ ਤਿਉਹਾਰ ਨੂੰ ਲੈ ਕੇ ਪੰਜਾਬ ‘ਚ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ।  ਅੱਜ ਅਸੀਂ ਤੁਹਾਨੂੰ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਉਸ ਬਾਰੇ ਦੱਸਾਂਗੇ । ਪ੍ਰਾਚੀਨ ਸਮੇਂ ਤੋਂ ਇਸ ਤਿਉਹਾਰ ਨੂੰ ਮਨਾਉਣ ਦੀ ਰੀਤ ਸ਼ੁਰੂ ਹੋਈ ਸੀ । ਪ੍ਰਾਚੀਨ ਸਮੇਂ 'ਚ ਇੱਕ ਰਾਜਾ ਹੁੰਦਾ ਸੀ ਜੋ ਕਿ ਅਕਸਰ ਗਰੀਬ ਅਤੇ ਮਜ਼ਲੂਮ ਲੋਕਾਂ ਨਾਲ ਧੱਕਾ ਕਰਦਾ ਸੀ । ਉਹ ਗਰੀਬ ਕੁੜੀ ਜਿਸ ਨੂੰ ਵੀ ਉਹ ਪਸੰਦ ਕਰਦਾ ਸੀ ਉਹ ਚੁੱਕ ਕੇ ਲੈ ਜਾਂਦਾ ਸੀ ।

Dulla Bhatti , image From google

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦਾ ਅੱਜ ਹੈ ਜਨਮ ਦਿਨ, ਧੀ ਸਵੀਤਾਜ ਨੇ ਤਸਵੀਰਾਂ ਸਾਂਝੀਆਂ ਕਰਕੇ ਕੀਤਾ ਯਾਦ

ਇਸੇ ਤਰ੍ਹਾਂ ਇੱਕ ਪੰਡਤ ਜਿਸ ਦੀਆਂ ਕਿ ਦੋ ਧੀਆਂ ਸਨ ਸੁੰਦਰੀ ਅਤੇ ਮੁੰਦਰੀ ਜਿਨ੍ਹਾਂ ਦਾ ਵਿਆਹ ਉਸ ਨੇ ਤੈਅ ਕੀਤਾ ਹੋਇਆ ਸੀ । ਪਰ ਰਾਜੇ ਦੇ ਡਰੋਂ ਉਹ ਰਾਤ ਨੂੰ ਹੀ ਆਪਣੀਆਂ ਦੋਨਾਂ ਧੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਦੁੱਲਾ ਭੱਟੀ ਨਾਂਅ ਦਾ ਬਹਾਦਰ ਯੋਧਾ ਪੰਡਤ ਨੂੰ ਮਿਲਿਆ । ਦੁੱਲਾ ਭੱਟੀ ਨੇ ਜਦੋਂ ਪੰਡਤ ਨੂੰ ਆਪਣੀਆਂ ਦੋਹਾਂ ਧੀਆਂ ਨੂੰ ਅੱਧੀ ਰਾਤ ਨੂੰ ਨਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਪੰਡਤ ਨੇ ਆਪਣੀ ਸਾਰੀ ਵਿਥਿਆ ਸੁਣਾਈ ।

lohri festival,, image From google

ਜਿਸ ਤੋਂ ਬਾਅਦ ਦੁੱਲਾ ਭੱਟੀ ਨੇ ਉਸੇ ਜੰਗਲ 'ਚ ਦੋਨਾਂ ਕੁੜੀਆਂ ਦਾ ਕੰਨਿਆ ਦਾਨ ਖੁਦ ਕੀਤਾ ਅਤੇ ਦੋਹਾਂ ਦੇ ਫੇਰੇ ਉਸ ਜੰਗਲ 'ਚ ਹੀ ਕਰਵਾਏ । ਇਸੇ ਲਈ ਇਸ ਲੋਕ ਨਾਇਕ ਦੀ ਬਹਾਦਰੀ ਨੂੰ ਲੋਹੜੀ ਦੇ ਮੌਕੇ 'ਤੇ ਯਾਦ ਕੀਤਾ ਜਾਂਦਾ ਹੈ । ਲੋਹੜੀ ਦੇ ਗੀਤਾਂ ‘ਚ ਵੀ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ । ‘ਸੁੰਦਰ ਮੁੰਦਰੀਏ ਹੋ ,ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ,ਹੋ ।ਪੰਜਾਬ ‘ਚ ਲੋਹੜੀ ਦਾ ਤਿਉਹਾਰ ਬੱਚਾ ਪੈਦਾ ਹੋਣ ਦੀ ਖੁਸ਼ੀ ‘ਚ ਮਨਾਇਆ ਜਾਂਦਾ ਹੈ । ਇਸ ਦੇ ਨਾਲ ਹੀ ਜਿਨ੍ਹਾਂ ਘਰਾਂ ‘ਚ ਮੁੰਡਿਆਂ ਦਾ ਵਿਆਹ ਹੋਇਆ ਹੁੰਦਾ ਹੈ । ਉਨ੍ਹਾਂ ਘਰਾਂ ‘ਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ । ਮੁੰਡਿਆਂ ਅਤੇ ਕੁੜੀਆਂ ਦੀਆਂ ਟੋਲੀਆਂ ਲੋਹੜੀ ਮੰਗਣ ਲਈ ਜਾਂਦੀਆਂ ਹਨ । ਲੋਹੜੀ ਮੰਗਣ ਆਉਣ ਵਾਲੇ ਮੁੰਡੇ ਕੁੜੀਆਂ ਨੂੰ ਤਿਲ,ਗੁੜ, ਰਿਉੜੀਆਂ ਅਤੇ ਮੂੰਗਫਲੀ ਦਿੱਤੀ ਜਾਂਦੀ ਹੈ ।

 

You may also like