ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪ੍ਰੀਤੀ ਸਪਰੂ 18 ਸਾਲ ਤੱਕ ਕਿਉਂ ਰਹੀ ਸਿਨੇਮਾ ਤੋਂ ਦੂਰ, ਦੇਖੋ ਵੀਡੀਓ

written by Aaseen Khan | January 29, 2019

ਜਾਣੋ ਲੰਬਾ ਸਮਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਪ੍ਰੀਤੀ ਸਪਰੂ 18 ਸਾਲ ਤੱਕ ਕਿਉਂ ਰਹੀ ਸਿਨੇਮਾ ਤੋਂ ਦੂਰ, ਦੇਖੋ ਵੀਡੀਓ : ਪੰਜਾਬੀ ਫ਼ਿਲਮਾਂ ਦਾ ਵੱਡਾ ਨਾਮ ਪ੍ਰੀਤੀ ਸਪਰੂ ਜਿਹੜੇ ਪਿਛਲੇ 2 ਦਹਾਕਿਆਂ ਤੋਂ ਫਿਲਮ ਇੰਡਸਟਰੀ ਤੋਂ ਦੂਰੀ ਬਣਾਏ ਹੋਏ ਸੀ। ਆਖਿਰ ਪ੍ਰੀਤੀ ਸਪਰੂ ਇੰਨ੍ਹਾਂ ਸਮਾਂ ਆਪਣੇ ਪ੍ਰਸ਼ੰਸ਼ਕਾਂ ਤੋਂ ਦੂਰ ਕਿਉਂ ਰਹੇ ਇਸ ਦਾ ਖੁਲਾਸਾ ਉਹਨਾਂ ਨੇ ਪੀਟੀਸੀ ਪੰਜਾਬੀ 'ਤੇ ਇੰਟਰਵਿਊ ਦੌਰਾਨ ਕੀਤਾ ਹੈ। ਸਾਡੇ ਸੀਨੀਅਰ ਐਂਕਰ ਮੁਨੀਸ਼ ਪੁਰੀ ਨਾਲ ਗੁਫ਼ਤਗੂ ਕਰਦੇ ਹੋਏ ਪਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ 18 ਸਾਲ ਉਹ ਆਪਣੇ ਪਰਿਵਾਰਕ ਰੁਝੇਵਿਆਂ 'ਚ ਵਿਅਸਤ ਰਹੇ।

 

View this post on Instagram

 

Priti Sparu is making a comeback in 2019 and will also make her directorial debut with that movie. #PTCPunjabi @pritisapru

A post shared by PTC Punjabi (@ptc.network) on


ਜਿਸ ਕਰਕੇ ਉਹਨਾਂ ਫਿਲਮ ਜਗਤ ਤੋਂ ਦੂਰੀ ਬਣਾਈ ਰੱਖੀ। ਦੱਸ ਦਈਏ ਪ੍ਰੀਤੀ ਸਪਰੂ ਤਕਰੀਬਨ 18 ਸਾਲ ਬਾਅਦ ਜੌਰਡਨ ਸੰਧੂ ਦੀ ਫਿਲਮ ਕਾਕੇ ਦਾ ਵਿਆਹ ਰਾਹੀਂ ਵਾਪਸੀ ਕਰ ਰਹੇ ਹਨ। ਪ੍ਰੀਤੀ ਸਪਰੂ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਹੋਰ ਵੀ ਫ਼ਿਲਮਾਂ 'ਚ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ। ਵੱਡੀ ਗੱਲ ਇਹ ਹੈ ਕਿ ਪ੍ਰੀਤੀ ਸਪਰੂ ਆਪਣੀ ਆਉਣ ਵਾਲੀ ਫਿਲਮ 'ਚ ਅਦਾਕਾਰੀ ਦੇ ਨਾਲ ਨਾਲ ਫਿਲਮ ਦਾ ਨਿਰਦੇਸ਼ਨ ਵੀ ਕਰਨ ਜਾ ਰਹੇ ਹਨ।

ਪ੍ਰੀਤੀ ਸਪਰੂ ਨੇ ਆਪਣੇ ਟਾਈਮ 'ਚ ਪੰਜਾਬੀ ਫਿਲਮ ਜਗਤ 'ਤੇ ਰਾਜ ਕੀਤਾ ਹੈ। ਬੱਚਾ ਬੱਚਾ ਉਹਨਾਂ ਦਾ ਫੈਨ ਹੁੰਦਾ ਸੀ ਤੇ ਉਹਨਾਂ ਦਾ ਇਹ ਜਾਦੂ ਹਾਲੇ ਵੀ ਬਰਕਾਰ ਹੈ। ਉਹਨਾਂ ਦੇ ਪ੍ਰਸ਼ੰਸ਼ਕ ਲੰਬੇ ਸਮੇਂ ਤੋਂ ਪ੍ਰੀਤੀ ਸਪਰੂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਸੀ। ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ਉਮੀਦ ਹੈ ਉਹਨਾਂ ਦੀ ਵਾਪਸੀ ਕਿਸੇ ਨੂੰ ਨਿਰਾਸ਼ ਨਹੀਂ ਕਰੇਗੀ। ਮੁਨੀਸ਼ ਪੁਰੀ ਨਾਲ ਗੱਲ ਬਾਤ ਕਰਦੇ ਹੋਏ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ਕਾਕੇ ਦਾ ਵਿਆਹ ਫਿਲਮ ਦੇ ਮਾਹੌਲ 'ਚ ਰਹਿ ਕੇ ਉਹਨਾਂ ਦੀਆਂ ਸਾਰੀਆਂ ਯਾਦਾਂ ਫਿਰ ਤੋਂ ਤਾਜ਼ੀਆਂ ਹੋ ਚੁੱਕੀਆਂ ਹਨ।

ਹੋਰ ਵੇਖੋ :ਇਸ ਵਿਅਕਤੀ ਨੂੰ ਦੇਖ ਗੁਰਦਾਸ ਮਾਨ ਨੇ ਲਿਖਿਆ ਸੀ ਗੀਤ ‘ਬੂਟ ਪਾਲਸ਼ਾਂ’, ਦੇਖੋ ਵੀਡੀਓ

Why Priti Sapru far away from the cinema Priti Sapru

ਹੁਣ ਉਹ ਲਗਾਤਾਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਪੰਜਾਬ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਜ਼ਹਿਨ 'ਚ ਰੱਖਣ ਵਾਲੀ ਪ੍ਰੀਤੀ ਸਪਰੂ ਦੀ ਇਹ ਵਾਪਸੀ ਉਹਨਾਂ ਦੇ ਫੈਨਜ਼ ਨੂੰ ਜ਼ਰੂਰ ਪਸੰਦ ਆਵੇਗੀ।

You may also like