ਜਾਣੋ ਖਲਨਾਇਕ ਦੀ ਸ਼ੂਟਿੰਗ ਤੋਂ ਪਹਿਲਾਂ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਕਿਉਂ ਸਾਈਨ ਕਰਵਾਇਆ ਸੀ ਨੋ ਪ੍ਰੇਗਨੈਂਸੀ ਕਲਾਜ਼ 

written by Shaminder | March 13, 2019 12:53pm

22 ਸਾਲ ਬਾਅਦ ਸਿਲਵਰ ਸਕਰੀਨ 'ਤੇ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੀ ਜੋੜੀ ਕਲੰਕ 'ਚ ਧਮਾਲ ਮਚਾਉਣ ਜਾ ਰਹੀ ਹੈ ।ਮੁੱਦਤ ਬਾਅਦ ਇਹ ਜੋੜੀ ਕਲੰਕ ਫ਼ਿਲਮ 'ਚ ਨਜ਼ਰ ਆਏਗੀ । ਇਸ ਜੋੜੀ ਨੇ ਉੱਨੀ ਸੌ ਤਰਾਨਵੇਂ 'ਚ ਆਈ ਖਲਨਾਇਕ ਫ਼ਿਲਮ 'ਚ ਜੋ ਭੂਮਿਕਾ ਨਿਭਾਈ ਸੀ ਉਹ ਯਾਦਗਾਰ ਹੋ ਨਿੱਬੜੀ ਸੀ ।ਪਰ ਅੱਜ ਅਸੀਂ ਤੁਹਾਨੂੰ ਤਰਾਨਵੇਂ ਦੇ ਦਹਾਕੇ 'ਚ ਹਿੱਟ ਹੋਈ ਇਸ ਫ਼ਿਲਮ ਬਾਰੇ ਦੱਸਾਂਗੇ ।

ਹੋਰ ਵੇਖੋ :ਟੀ.ਵੀ. ਇੰਡਸਟਰੀ ‘ਚ ਕਮੇਡੀ ਨਾਲ ਦਿਲ ਪਰਚਾਉਣ ਵਾਲੇ ਅਲੀ ਅਸਗਰ ਸੜਕ ਹਾਦਸੇ ‘ਚ ਵਾਲ-ਵਾਲ ਬਚੇ

sanjay dutt and and madhuri dixit working together after 22 years sanjay dutt and and madhuri dixit working together after 22 years

ਦਰਅਸਲ ਇਸੇ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਇਸ ਜੋੜੀ ਦੀਆਂ ਨਜ਼ਦੀਕੀਆਂ ਵਧ ਗਈਆਂ ਸਨ ਅਤੇ ਇਸ ਜੋੜੀ ਦੇ ਅਫੇਅਰ ਦੀ ਚਰਚਾ ਅਕਸਰ ਅਖਬਾਰਾਂ ਦੀਆਂ ਸੁਰਖ਼ੀਆਂ ਬਣਦੀ ਸੀ । ਸੰਜੇ ਦੱਤ ਸ਼ੂਟਿੰਗ ਦੇ ਦੌਰਾਨ ਹੀ ਸਭ ਦੇ ਸਾਹਮਣੇ ਅਕਸਰ ਹੀ ਮਾਧੁਰੀ ਨਾਲ ਪ੍ਰੇਮ ਦਾ ਇਜ਼ਹਾਰ ਕਰਦੇ ਰਹਿੰਦੇ ਸਨ ।

ਹੋਰ ਵੇਖੋ :ਆਪਣੇ ਖੇਤ ‘ਚ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਧਰਮਿੰਦਰ,ਕਿਸਾਨਾਂ ਲਈ ਹੈ ਇੱਕ ਵਧੀਆ ਸੁਨੇਹਾ,ਵੇਖੋ ਵੀਡੀਓ

madhuri dixit sanjay dutt khalnayak के लिए इमेज परिणाम

ਦੋਨ੍ਹਾਂ ਦੀ ਨਜ਼ਦੀਕੀਆਂ ਨੂੰ ਵੇਖਦੇ ਹੋਏ ਹੀ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਨੋ ਪ੍ਰੇਗਨੇਂਸੀ ਕਲਾਜ਼ ਤੱਕ ਸਾਈਨ ਕਰਵਾ ਲਿਆ ਸੀ । ਜਿਸ ਦਾ ਮਤਲਬ ਸੀ ਕਿ ਕੰਮ ਦੌਰਾਨ ਤੁਸੀਂ ਪ੍ਰੇਗਨੈਂਟ ਨਹੀਂ ਹੋ ਸਕਦੇ ।

ਹੋਰ ਵੇਖੋ :ਗੁਰਦਾਸ ਮਾਨ ਦੇ ਗੀਤਾਂ ਚੋਂ ਆਉਂਦੀ ਹੈ ਮਿੱਟੀ ਦੀ ਮਹਿਕ,ਇਨਸਾਨ ਲਈ ਕਿੰਨੀ ਜ਼ਰੂਰੀ ਹੈ ਮਿੱਟੀ,ਵੇਖੋ ਗੁਰਦਾਸ ਮਾਨ ਦੇ ਇਸ ਵੀਡੀਓ ‘ਚ

madhuri dixit sanjay dutt khalnayak के लिए इमेज परिणाम

ਹਾਲਾਂਕਿ ਉਸ ਸਮੇਂ ਇਸ ਤਰ੍ਹਾਂ ਦਾ ਕੋਈ ਚਲਨ ਨਹੀਂ ਸੀ ਪਰ ਜਿਸ ਤਰ੍ਹਾਂ ਦੋਨਾਂ ਦੀਆਂ ਨਜ਼ਦੀਕੀਆਂ ਵੱਧ ਰਹੀਆਂ ਸਨ,ਉਸ ਤੋਂ ਸੁਭਾਸ਼ ਘਈ ਏਨੇ ਜ਼ਿਆਦਾ ਖੌਫ਼ਜ਼ਦਾ ਹੋ ਗਏ ਸਨ ਕਿ ਉਨ੍ਹਾਂ ਨੂੰ ਇਹ ਕਲਾਜ਼ ਸਾਈਨ ਕਰਵਾਉਣਾ ਪਿਆ ਸੀ ।

संबंधित इमेज

ਸੰਜੇ ਦੱਤ ਦੀ ਪਤਨੀ ਰਿਚਾ ਸ਼ਰਮਾ ਉਸ ਸਮੇਂ ਵਿਦੇਸ਼ 'ਚ ਆਪਣਾ ਕੈਂਸਰ ਦਾ ਇਲਾਜ ਕਰਵਾ ਰਹੀ ਸੀ ।ਮਾਧੁਰੀ ਦੀਕਸ਼ਿਤ ਨੇ ਵੀ ਇਹ ਕਲਾਜ਼ ਸਾਈਨ ਤਾਂ ਕਰ ਦਿੱਤਾ ਪਰ ਸੰਜੇ ਦੱਤ ਦੇ ਨਾਲ ਆਪਣੇ ਰਿਸ਼ਤੇ ਬਾਰੇ ਕਦੇ ਵੀ ਖੁੱਲ ਕੇ ਕੁਝ ਵੀ ਨਹੀਂ ਕਿਹਾ ।

संबंधित इमेज

ਪਰ ਜਿਉਂ ਹੀ ਸੰਜੇ ਦੱਤ ਦਾ ਨਾਂਅ ਬੰਬਈ ਬਲਾਸਟ 'ਚ ਆਇਆ ਤਾਂ ਮਾਧੁਰੀ ਨੇ ਨਾ ਸਿਰਫ ਸੰਜੇ ਦੱਤ ਤੋਂ ਦੂਰੀ ਬਣਾ ਲਈ,ਬਲਕਿ ਉਸ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ ਸੀ ।

You may also like