ਕੀ ਅਫ਼ਸਾਨਾ ਖ਼ਾਨ ਰਿਆਲਟੀ ਸ਼ੋਅ ‘ਬਿੱਗ ਬੌਸ’ ਵਿੱਚ ਆਵੇਗੀ ਨਜ਼ਰ …!

written by Rupinder Kaler | August 31, 2021

ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਅਫ਼ਸਾਨਾ ਖ਼ਾਨ  (afsana khan) ਛੇਤੀ ਹੀ ਰਿਆਲਟੀ ਸ਼ੋਅ ਬਿੱਗ ਬੌਸ (bigg-boss) ਵਿੱਚ ਨਜ਼ਰ ਆ ਸਕਦੀ ਹੈ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਬਿੱਗ ਬੌਸ 15 ਵਿਚ ਪੰਜਾਬੀ ਗਾਇਕਾ ਅਫਸਾਨਾ ਖਾਨ (afsana khan) ਬਾਤੌਰ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆ ਸਕਦੀ ਹੈ ਕਿਉਂਕਿ ਗਾਇਕਾ ਅਫਸਾਨਾ ਖਾਨ (afsana khan) ਨੂੰ ਵੀ ਬਿੱਗ ਬੌਸ 15 (bigg-boss) ਲਈ ਅਪਰੋਚ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪੰਜਾਬੀ ਗਾਇਕਾ ਅਫਸਾਨਾ ਖਾਨ ਬਿੱਗ ਬੌਸ ਦੇ 15ਵੇਂ ਸੀਜ਼ਨ (bigg-boss) ਵਿੱਚ ਨਜ਼ਰ ਆ ਸਕਦੀ ਹੈ।

inside image of sidhu mooose wala and afsana khan Pic Courtesy: Instagram

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ‘ਚ ਵੇਖੋ ਨਿੱਕੇ ਸੁਰਬਾਜ਼ਾਂ ਦਾ ਟੈਲੇਂਟ

Afsana Khan -min Image From Instagram

ਤੁਹਾਨੂੰ ਦੱਸ ਦਿੰੰਦੇ ਹਾਂ ਕਿ ਅਫਸਾਨਾ ਖਾਨ (afsana khan) ਏਨੀਂ ਦਿੱਨੀਂ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਵਿੱਚ ਬਤੌਰ ਜੱਜ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ । ਅਫ਼ਸਾਨਾ (afsana khan) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 'ਜਾਨੀ ਵੇ ਜਾਨੀ', 'ਚੰਡੀਗੜ੍ਹ ਸ਼ਹਿਰ', 'ਮਾਹੀ ਮਿਲਿਆ' ਅਤੇ 'ਜੁੱਤੀ ਝਾੜਕੇ' ਵਰਗੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

 

View this post on Instagram

 

A post shared by PTC Punjabi (@ptcpunjabi)

ਅਖ਼ਸਾਨਾ ਖ਼ਾਨ (afsana khan) ਤੋਂ ਇਲਾਵਾ ਬਿੱਗ ਬੌਸ 15 (bigg-boss) ਲਈ ਕੁਝ ਹੋਰ ਨਾਵਾਂ ਦੀ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਨੇਹਾ ਅਤੇ ਅਰਜੁਨ ਬਿਜਲਾਨੀ ਵਰਗੇ ਟੀਵੀ ਸਿਤਾਰੇ ਵੀ ਸ਼ਾਮਲ ਹਨ । ਹਾਲ ਹੀ ਵਿੱਚ ਅਰਜੁਨ ਬਿਜਲਾਨੀ ਸਟੰਟ ਅਧਾਰਤ ਰਿਐਲਿਟੀ ਸ਼ੋਅ ਖਤਰੋਂ ਕੇ ਖਿਲਾੜੀ 11 ਵਿੱਚ ਨਜ਼ਰ ਆਏ ਹਨ। ਅਜਿਹੀਆਂ ਅਫਵਾਹਾਂ ਵੀ ਹਨ ਕਿ ਅਭਿਨੇਤਰੀ ਪ੍ਰਿਆ ਬੈਨਰਜੀ ਵੀ ਇਸ ਸਾਲ ਘਰ ਵਿੱਚ ਐਟਰੀ ਕਰ ਸਕਦੀ ਹੈ।

 

 

0 Comments
0

You may also like