ਐਮੀ ਵਿਰਕ, ਸੋਨਮ ਬਾਜਵਾ ਤੇ ਸਿਮਰਜੀਤ ਸਿੰਘ ਦੀ ਤਿੱਕੜੀ ਲਗਾਤਾਰ ਦੇ ਰਹੀ ਹੈ ਹਿੱਟ ਫ਼ਿਲਮਾਂ 

Written by  Rupinder Kaler   |  May 29th 2019 04:15 PM  |  Updated: May 29th 2019 04:15 PM

ਐਮੀ ਵਿਰਕ, ਸੋਨਮ ਬਾਜਵਾ ਤੇ ਸਿਮਰਜੀਤ ਸਿੰਘ ਦੀ ਤਿੱਕੜੀ ਲਗਾਤਾਰ ਦੇ ਰਹੀ ਹੈ ਹਿੱਟ ਫ਼ਿਲਮਾਂ 

ਪਾਲੀਵੁੱਡ ਫ਼ਿਲਮ 'ਮੁਕਲਾਵਾ' ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਇਹ ਫ਼ਿਲਮ ਕਾਫੀ ਪਸੰਦ ਆ ਰਹੀ ਹੈ । ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਨਿਭਾਈ ਹੈ ਤੇ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ । ਜੇਕਰ ਦੇਖਿਆ ਜਾਵੇ ਤਾਂ ਸਿਮਰਜੀਤ ਸਿੰਘ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਇਹ ਤਿੱਕੜੀ ਲਗਾਤਾਰ ਹਿੱਟ ਫਿਲਮਾਂ ਦੇ ਰਹੀ ਹੈ, ਇਸ ਤਿਕੜੀ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਹਿੱਟ ਰਹੀਆਂ ਹਨ ।

https://www.instagram.com/p/BxUFLQ9Hi9X/

ਐਮੀ ਵਿਰਕ ਦੀ ਗੱਲ ਕੀਤੀ ਜਾਵੇ ਤਾਂ ਸਿਮਰਜੀਤ ਸਿੰਘ ਨਾਲ ਹੀ ਐਮੀ ਵਿਰਕ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ । ਡਾਇਰੈਕਟਰ ਸਿਮਰਜੀਤ ਸਿੰਘ ਨੇ ਹੀ ਐਮੀ ਵਿਰਕ ਅਤੇ ਸੋਨਮ ਬਾਜਵਾ ਨੂੰ 'ਨਿੱਕਾ ਜ਼ੈਲਦਾਰ' ਫ਼ਿਲਮ ਦੇ ਜਰੀਏ ਵੱਡੇ ਪਰਦੇ ਤੇ ਉਤਾਰਿਆ ਸੀ ।

https://www.instagram.com/p/BuoTAMPHHAh/

ਇਸ ਫ਼ਿਲਮ ਦੇ ਹਿੱਟ ਹੋਣ  ਤੋਂ ਬਾਅਦ ਸਿਮਰਜੀਤ ਸਿੰਘ ਨੇ 'ਨਿੱਕਾ ਜ਼ੈਲਦਾਰ 2' ਫ਼ਿਲਮ ਬਣਾਈ ਇਸ ਵਿੱਚ ਵੀ ਐਮੀ ਵਿਰਕ ਨੇ ਆਪਣੀ ਅਦਾਕਾਰੀ ਦਿਖਾਈ ਤੇ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਰਹੀ । ਹੁਣ ਇੱਕ ਵਾਰ ਫਿਰ 'ਨਿੱਕਾ ਜ਼ੈਲਦਾਰ 3' ਸਿਮਰਜੀਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ । ਨਿੱਕਾ ਜ਼ੈਲਦਾਰ-3 ਵਿੱਚ ਹੀਰੋ ਐਮੀ ਵਿਰਕ ਹੈ ਜਦਕਿ ਹੀਰੋਇਨ ਵਾਮਿਕਾ ਗੱਬੀ ਹੈ ਤੇ ਹੁਣ ਸਿਮਰਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣੀ 'ਮੁਕਲਾਵਾ' ਵੀ ਹਿੱਟ ਫ਼ਿਲਮ ਹੈ ।

https://www.instagram.com/p/Bu6bBFmF_xk/

ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਮੀ ਵਿਰਕ ਤੇ ਸੋਨਮ ਬਾਜਵਾ ਲਈ ਸਿਮਰਜੀਤ ਸਿੰਘ ਦੀ ਤਿਕੜ ਿਹਿੱਟ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਸਿਮਰਜੀਤ ਸਿੰਘ ਦਾ ਕੰਮ ਕਿਸੇ ਨੂੰ ਵੀ ਹਿੱਟ ਕਰਵਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network