ਪੰਜਾਬੀ ਗਾਇਕ ਕੇ.ਐਸ. ਮੱਖਣ ਦਾ ਨਵਾਂ ਗੀਤ ਬਣਿਆ ਹਰ ਇੱਕ ਦੀ ਪਹਿਲੀ ਪਸੰਦ

written by Rupinder Kaler | June 17, 2020

ਪੰਜਾਬੀ ਗਾਇਕ ਕੇ.ਐਸ. ਮੱਖਣ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਉਹਨਾਂ ਦਾ ਨਵਾਂ ਸਟਾਈਲ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ‘ਵਿੱਲ ਪਾਵਰ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਲੱਖਾਂ ਵਿੱਚ ਵੀਵਰਜ਼ ਹੋ ਗਏ ਹਨ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਮਨੀ ਔਜਲਾ ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਹਨ । ਗੀਤ ਦੀ ਵੀਡੀਓ ਸੁਕਰਨ ਪਾਠਕ ਤੇ ਰੂਪਨ ਭਾਰਦਵਾਜ ਨੇ ਤਿਆਰ ਕੀਤੀ ਹੈ ।

https://www.instagram.com/p/CBfC9oiHoSK/

ਕੇ ਐੱਸ ਮੱਖਣ ਦੇ ਇਸ ਗੀਤ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਕੇ ਐੱਸ ਮੱਖਣ ਨੇ ਕੋਈ ਨਵਾਂ ਗਾਣਾ ਰਿਲੀਜ਼ ਕੀਤਾ ਹੈ । ਉਹਨਾਂ ਦਾ ਇਹ ਗਾਣਾ ਲੋਕਾਂ ਨੂੰ ਕਿੰਨਾ ਪਸੰਦ ਆ ਰਿਹਾ ਹੈ ਇਸ ਦਾ ਅੰਦਾਜ਼ਾ ਉਹਨਾਂ ਦੇ ਗਾਣੇ ਦੇ ਵੀਵਰਜ਼ ਤੋਂ ਲਗਾਇਆ ਜਾ ਸਕਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਾਫੀ ਲੰਮੇ ਅਰਸੇ ਤੋਂ ਬਾਅਦ ਕੇ ਐੱਸ ਮੱਖਣ ਦਾ ਕੋਈ ਨਵਾਂ ਗਾਣਾ ਆਇਆ ਹੈ ।

https://www.instagram.com/p/CBfvyXKFdGH/?igshid=1rim6m5bee408

0 Comments
0

You may also like