ਵਿੰਗ ਕਮਾਂਡਰ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ 'ਚ ਜਸ਼ਨ ਵਰਗਾ ਮਾਹੌਲ, ਦੇਖੋ ਕਿਸ ਤਰ੍ਹਾਂ ਮਨਾਈ ਗਈ ਖੁਸ਼ੀ  

Reported by: PTC Punjabi Desk | Edited by: Rupinder Kaler  |  March 01st 2019 10:56 AM |  Updated: March 01st 2019 10:56 AM

ਵਿੰਗ ਕਮਾਂਡਰ ਦੀ ਰਿਹਾਈ ਦੀ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਪਾਲੀਵੁੱਡ 'ਚ ਜਸ਼ਨ ਵਰਗਾ ਮਾਹੌਲ, ਦੇਖੋ ਕਿਸ ਤਰ੍ਹਾਂ ਮਨਾਈ ਗਈ ਖੁਸ਼ੀ  

ਪਾਕਿਸਤਾਨ ਦੀ ਹਿਰਾਸਤ ਵਿੱਚ ਆਏ ਭਾਰਤੀ ਪਾਇਲਟ ਅਭਿਨੰਦਨ ਅੱਜ ਵਾਪਿਸ ਵਤਨ ਪਰਤ ਰਹੇ ਹਨ ।ਪਾਇਲਟ ਅਭਿਨੰਦਨ ਦੀ ਘਰ ਵਾਪਸੀ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਹਨਾਂ ਦਾ ਆਪਣੇ ਆਪਣੇ ਤਰੀਕੇ ਨਾਲ ਵੈਲ-ਕਮ ਕੀਤਾ ਹੈ ।ਪਾਇਲਟ ਅਭਿਨੰਦਨ ਦੀ ਘਰ ਵਾਪਸੀ ਨੂੰ ਲੈ ਕੇ ਪੂਰਾ ਦੇਸ਼ ਖੁਸ਼ੀ ਮਨਾ ਰਿਹਾ ਹੈ । ਬਾਲੀਵੁੱਡ ਨੇ ਵੀ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ । ਮਧੁਰ ਭੰਡਾਰਕਰ ਨੇ ਇਸ ਖ਼ਬਰ ਨੂੰ ਗਰੇਟ ਨਿਊਜ਼ ਕਿਹਾ ਤੇ ਪਾਇਲਟ ਅਭਿਨੰਦਨ ਨੂੰ ਵੈਲ-ਕਮ ਕਿਹਾ ਹੈ ।

Madhur Bhandarkar Madhur Bhandarkar

ਇਸੇ ਤਰ੍ਹਾਂ ਅਦਾਕਾਰਾ ਤਾਪਸੀ ਪੰਨੂ ਵੀ ਕਾਫੀ ਉਤਸ਼ਾਹਿਤ ਨਜ਼ਰ ਆਈ ਹੈ । ਉਹਨਾਂ ਨੇ ਕਿਹਾ ਹੈ ਕਿ ਹੁਣ ਜਾ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆਈ ਹੈ ।

TAPSI PANNU TAPSI PANNU

ਵਿਸ਼ਾਲ ਦਦਲਾਨੀ ਨੇ ਹੱਥ ਜੋੜ ਕੇ ਪਾਇਲਟ ਅਭਿਨੰਦਨ ਨੂੰ ਵੈਲ-ਕਮ ਕਿਹਾ ਹੈ ਅਤੇ ਉਹਨਾਂ ਨੇ ਜੰਗ ਨਾ ਕਰਨ ਦੀ ਅਪੀਲ ਕੀਤੀ ਹੈ ।

vishal dadlani vishal dadlani

ਅਦਾਕਾਰਾ ਇਮਰਾਨ ਹਾਸ਼ਮੀ ਦੀ ਫ਼ਿਲਮ ਜੰਨਤ ਦੀ ਅਦਾਕਾਰਾ ਸੋਨਲ ਨੇ ਕਿਹਾ ਹੈ ਕਿ ਇਸ ਖ਼ਬਰ ਨੇ ਉਹਨਾਂ ਦਾ ਦਿਨ ਬਣਾ ਦਿੱਤਾ ਹੈ ।

Sonal Sonal

ਅਦਾਕਾਰ ਰਾਹੁਲ ਦੇਵ ਨੇ ਲਿਖਿਆ ਹੈ ਵਿੰਗ ਕਮਾਂਡਰ ਅਭਿਨੰਦਨ ਛੇਤੀ ਹੀ ਸਹੀ ਸਲਾਮਤ ਘਰ ਵਾਪਿਸ ਆ ਰਹੇ ਹਨ । ਮੈਂ ਇਹ ਖ਼ਬਰ ਸੁਣਕੇ ਫੁੱਲੇ ਨਹੀਂ ਸਮਾ ਰਿਹਾ ।

rahul dev rahul dev

ਇਸੇ ਤਰ੍ਹਾਂ ਪਾਲੀਵੁੱਡ ਵਿੱਚ ਵੀ ਇਸ ਗੱਲ ਨੂੰ ਲੈ ਕੇ ਖੁਸ਼ੀ ਮਨਾਈ ਜਾ ਰਹੀ ਹੈ ਦਰਸ਼ਨ ਔਲਖ ਤੇ ਲਖਵਿੰਦਰ ਵਡਾਲੀ ਸਮੇਤ ਪਾਲੀਵੁੱਡ ਦੇ ਹੋਰ ਕਈ ਅਦਾਕਾਰਾਂ ਤੇ ਗਾਇਕਾਂ ਨੇ ਪਾਇਲਟ ਅਭਿਨੰਦਨ ਦਾ ਸਵਾਗਤ ਕੀਤਾ ਹੈ ।

https://www.instagram.com/p/BubRbkeAzCR/

https://www.instagram.com/p/BubOit9AZsl/

https://www.instagram.com/p/BubOVW2Hv8X/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network