ਕੋਰੋਨਾ ਮਹਾਮਾਰੀ ਕਰਕੇ ਨਹੀਂ ਮਿਲੀ ਛੁੱਟੀ, ਥਾਣੇ ਵਿੱਚ ਹੀ ਮਹਿਲਾ ਕਾਂਸਟੇਬਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ

written by Rupinder Kaler | April 24, 2021

ਕੋਰੋਨਾ ਮਹਾਮਾਰੀ ਦੇ ਚਲਦੇ ਹਰ ਪਾਸੇ ਹਾਹਾਕਾਰ ਮੱਚਿਆ ਹੋਇਆ ਹੈ । ਜਿੱਥੇ ਆਮ ਲੋਕ ਆਪਣੇ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹਨ ਉੱਥੇ ਪੁਲਿਸ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਛੁੱਟੀ ਨਹੀਂ ਮਿਲ ਰਹੀ । ਉਹ ਲਗਾਤਾਰ ਆਪਣੀ ਡਿਊਟੀ ਦੇ ਰਹੇ ਹਨ । ਅਜਿਹੇ ਹਲਾਤਾਂ ਵਿੱਚ ਕੁਝ ਤਸਵੀਰਾਂ ਸੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

image from ANI's twitter
ਹੋਰ ਪੜ੍ਹੋ : ਰੇਲ ਟਰੈਕ ’ਤੇ ਬੱਚੇ ਦੀ ਜਾਨ ਬਚਾਉਣ ਵਾਲੇ ਰੇਲਵੇ ਮੁਲਾਜ਼ਮ ਨੂੰ ਮਿਲਿਆ ਵੱਡਾ ਤੋਹਫਾ
image from ANI's twitter
ਤਸਵੀਰਾਂ ਇੱਕ ਮਹਿਲਾ ਕਾਂਸਟੇਬਲ ਛੁੱਟੀ ਨਾ ਮਿਲਣ ਦੀ ਸੂਰਤ ਵਿੱਚ ਆਪਣੇ ਵਿਆਹ ਦੀਆਂ ਰਸਮਾਂ ਥਾਣੇ ਵਿੱਚ ਹੀ ਪੂਰੀਆਂ ਕਰਦੀ ਦਿਖਾਈ ਦਿੰਦੀ ਹੈ । ਮਹਿਲਾ ਕਾਂਸਟੇਬਲ ਦੀ ਥਾਣੇ ਵਿੱਚ ਹੀ ਹਲਦੀ ਦੀ ਰਸਮ ਪੂਰੀ ਕੀਤੀ ਜਾ ਰਹੀ ਹੈ । ਆਉਣ ਵਾਲੇ ਦਿਨਾਂ ਵਿੱਚ ਉਸ ਦਾ ਵਿਆਹ ਹੋਣ ਵਾਲਾ ਹੈ । ਇਹ ਤਸਵੀਰਾਂ ਰਾਜਸਥਾਨ ਦੀਆਂ ਹਨ । ਜਿੱਥੇ ਮਹਿਲਾ ਕਾਂਸਟੇਬਲ ਦਾ ਵਿਆਹ ਤਾਂ ਤੈਅ ਹੋ ਗਿਆ ਹੈ ਪਰ ਇਸ ਤੋਂ ਤੁਰੰਤ ਬਾਅਦ ਕੋਰੋਨਾ ਮਹਾਮਾਰੀ ਵੱਧ ਜਾਂਦੀ ਹੈ ਜਿਸ ਕਰਕੇ ਉਸ ਨੂੰ ਛੁੱਟੀ ਨਹੀਂ ਮਿਲ ਰਹੀ ।ਜਿਸ ਕਰਕੇ ਵਿਆਹ ਦੀਆਂ ਰਸਮਾਂ ਥਾਣੇ ਵਿੱਚ ਹੀ ਸ਼ੁਰੁ ਕਰ ਦਿੱਤੀਆਂ ਗਈਆਂ ।

0 Comments
0

You may also like