
ਸਾਹਿਤ ਦੇ ਖੇਤਰ ਚੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਸ਼ਾਇਰਾ ਡਾ. ਸੁਲਤਾਨਾ ਬੇਗਮ (Sultana Begam) ਦਾ ਦਿਹਾਂਤ (Death) ਹੋ ਗਿਆ ਹੈ । ਉਹ 72 ਸਾਲ ਦੇ ਸਨ । ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਭਾਰਤ ਪਾਕਿਸਤਾਨ ਦੀ ਵੰਡ ਤੋਂ ਦੋ ਸਾਲ ਬਾਅਦ ਜਨਮੀ ਸੁਲਤਾਨਾ ਬੇਗਮ ਨੇ ਕਦੇ ਵੀ ਧਰਮ ਨੂੰ ਆਪਣੀ ਜ਼ਿੰਦਗੀ ‘ਤੇ ਹਾਵੀ ਨਹੀਂ ਸੀ ਹੋਣ ਦਿੱਤਾ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਮਿਲੇ ਪੰਜਾਬੀ ਸਾਹਿਤਕਾਰ ਸੁਰਜੀਤ ਪਾਤਰ ਨੂੰ, ਤਸਵੀਰ ਸਾਂਝੀ ਕਰਕੇ ਦਿੱਤਾ ਸਤਿਕਾਰ
ਉਨ੍ਹਾਂ ਦਾ ਜਨਮ ਬੇਸ਼ੱਕ ਮੁਸਲਿਮ ਪਰਿਵਾਰ ‘ਚ ਹੋਇਆ ਸੀ ਪਰ ਪਾਲਣ ਪੋਸ਼ਣ ਹਿੰਦੂਆਂ ਦੇ ਘਰ ‘ਚ ਹੋਇਆ ਸੀ । ਪਰ ਉਨ੍ਹਾਂ ਦਾ ਵਿਆਹ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ । ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਪੰਜਾਬ ਸਿੱਖਿਆ ਬੋਰਡ ਲਈ ਕੰਮ ਕਰਦਿਆਂ ਬਿਤਾਇਆ ਸੀ ।

ਹੋਰ ਪੜ੍ਹੋ : ਸਤਵਿੰਦਰ ਬਿੱਟੀ ਆਪਣੇ ਪਤੀ ਦੇ ਨਾਲ ਲਾਂਗ ਡਰਾਈਵ ‘ਤੇ ਨਿਕਲੀ, ਵੇਖੋ ਵੀਡੀਓ
ਇਸ ਦੌਰਾਨ ਹੀ ਉਨ੍ਹਾਂ ਨੇ ਕਈ ਪਾਠ ਪੁਸਤਕਾਂ ਲਿਖੀਆਂ ਅਤੇ ਉਹ ਇੱਕ ਲੇਖਿਕਾ ਬਣ ਗਏ । ਪੰਜਾਬ ਸਿੱਖਿਆ ਬੋਰਡ ਤੋਂ ਰਿਟਾਇਰਮੈਂਟ ਹੋਣ ਤੋਂ ਬਾਅਦ ਉਨ੍ਹਾਂ ਨੇ ਤਿੰਨ ਕਿਤਾਬਾਂ ਲਿਖੀਆਂ ਸਨ । ਜਿਨ੍ਹਾਂ ਨੂੰ ਪੁਸਤਕ ਪ੍ਰੇਮੀਆਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ।

ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਸਾਹਿਤ ਜਗਤ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਖ਼ਬਰਾਂ ਮੁਤਾਬਕ ਉਨ੍ਹਾਂ ਨੇ 29 ਮਈ ਨੂੰ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਣੇ ਵਾਲੇ ਇੱਕ ਪ੍ਰੋਗਰਾਮ ‘ਚ ਜੋ ਕਿ ਪਟਿਆਲਾ ਵਿਖੇ ਹੋਣਾ ਸੀ ਜਾਣਾ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦੇ ਮੁੱਖ ਕਾਵਿ ਸੰਗ੍ਰਿਹ ਦੀ ਗੱਲ ਕਰੀਏ ਤਾਂ ਗੁਲਜ਼ਾਰਾਂ, ਬਹਾਰਾਂ ਤੇ ਸ਼ਗੂਫੇ ਮੁੱਖ ਤੌਰ ‘ਤੇ ਸ਼ਾਮਿਲ ਹਨ ।