ਗਾਇਕ ਪ੍ਰਭ ਗਿੱਲ ਨੇ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸੈੱਟ ਤੋਂ ਸਾਂਝਾ ਕੀਤਾ ਇਹ ਵੀਡੀਓ

Written by  Aaseen Khan   |  October 10th 2019 03:15 PM  |  Updated: October 10th 2019 03:15 PM

ਗਾਇਕ ਪ੍ਰਭ ਗਿੱਲ ਨੇ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸੈੱਟ ਤੋਂ ਸਾਂਝਾ ਕੀਤਾ ਇਹ ਵੀਡੀਓ

ਪੰਜਾਬੀ ਸਿਨੇਮਾ ਨੂੰ ਜਿੱਥੇ ਰੰਗ ਮੰਚ ਤੋਂ ਬਿਹਤਰੀਨ ਕਲਾਕਾਰ ਮਿਲ ਰਹੇ ਹਨ ਉਥੇ ਹੀ ਗਾਇਕੀ ਦੇ ਖੇਤਰ 'ਚੋਂ ਵੀ ਕਈ ਗਾਇਕਾਂ ਨੇ ਸਿਨੇਮਾ 'ਤੇ ਮੱਲਾਂ ਮਾਰੀਆਂ ਹਨ। ਹੁਣ ਇੱਕ ਹੋਰ ਪੰਜਾਬੀ ਗਾਇਕ ਪ੍ਰਭ ਗਿੱਲ ਫ਼ਿਲਮਾਂ 'ਚ ਐਂਟਰੀ ਕਰਨ ਜਾ ਰਹੇ ਹਨ। ਦੱਸ ਦਈਏ ਪ੍ਰਭ ਆਪਣੀ ਡੈਬਿਊ ਫ਼ਿਲਮ 'ਯਾਰ ਅਣਮੁੱਲੇ ਰਿਟਰਨ' ਦੇ ਸ਼ੂਟ 'ਚ ਰੁੱਝੇ ਹੋਏ ਜਿਸ ਦੇ ਸੈੱਟ ਤੋਂ ਉਹਨਾਂ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।

ਇਸ ਵੀਡੀਓ 'ਚ ਫ਼ਿਲਮ ਦੇ ਬਾਕੀ ਦੇ ਦੋ ਸਿਤਾਰੇ ਹਰੀਸ਼ ਵਰਮਾ ਤੇ ਯੁਵਰਾਜ ਹੰਸ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਇਹ ਫ਼ਿਲਮ 2011 'ਚ ਆਈ ਫ਼ਿਲਮ 'ਯਾਰ ਅਨਮੁੱਲੇ' ਦਾ ਸੀਕਵਲ ਹੋਣ ਵਾਲੀ ਹੈ ਜਿਸ ਰਾਹੀਂ ਪੰਜਾਬੀ ਇੰਡਸਟਰੀ ਨੂੰ ਹੁਨਰਮੰਦ ਕਲਾਕਾਰ ਹਰੀਸ਼ ਵਰਮਾ ਅਤੇ ਯੁਵਰਾਜ ਹੰਸ  ਮਿਲੇ ਸਨ। ਹੁਣ ਦੇਖਣਾ ਹੋਵੇਗਾ ਪ੍ਰਭ ਗਿੱਲ ਆਪਣੀ ਅਦਾਕਾਰੀ ਦੇ ਗੁਣਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਪਾਉਂਦੇ ਹਨ ਜਾਂ ਨਹੀਂ।

ਹੋਰ ਵੇਖੋ : ਜਾਣੋ ਗਾਇਕੀ ਤੋਂ ਅਦਾਕਾਰੀ 'ਚ ਝੰਡੇ ਗੱਡਣ ਵਾਲੇ ਇਹਨਾਂ ਪੰਜਾਬੀ ਸਿਤਾਰਿਆਂ ਦੀਆਂ ਡੈਬਿਊ ਫ਼ਿਲਮਾਂ ਬਾਰੇ

ਸ਼੍ਰੀ ਫ਼ਿਲਮਜ਼ ਅਤੇ ਜਰਨੈਲ ਘੁੰਮਣ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਹੈਰੀ ਭੱਟੀ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ। ਗੁਰਜਿੰਦ ਮਾਨ ਦੀ ਕਹਾਣੀ ਹੈ ਜਿਹੜੀ ਕਿ ਅਗਲੇ ਸਾਲ ਯਾਨੀ 2020 'ਚ 6 ਮਾਰਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network