‘ਯਾਰ ਅਣਮੁੱਲੇ ਰਿਟਰਨਜ਼’ ਫ਼ਿਲਮ ਦਾ ਨਵਾਂ ਗੀਤ ‘ਯਾਰੀਆਂ ਦੀ ਕਸਮ’ ਜਲਦ ਹੋ ਰਿਹਾ ਹੈ ਰਿਲੀਜ਼

written by Rupinder Kaler | September 02, 2021

ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਏ ਸਿਨੇਮੇ ਘਰਾਂ ‘ਚ ਰੌਣਕਾਂ ਮੁੜ ਤੋਂ ਪਰਤਣੀਆਂ ਸ਼ੁਰੂ ਹੋ ਗਈਆਂ ਨੇ। ਹਰ ਦਿਨ ਕੋਈ ਨਾ ਕੋਈ ਫ਼ਿਲਮ ਰਿਲੀਜ਼ ਹੋ ਰਹੀ ਹੈ । ਇਸ ਸਭ ਦੇ ਚੱਲਦੇ ‘ਯਾਰ ਅਣਮੁੱਲੇ ਰਿਟਰਨਜ਼’ (Yaar Anmulle Returns) ਰਿਲੀਜ਼ ਹੋਣ ਲਈ ਤਿਆਰ ਹੈ । ਪਰ ਇਸ ਤੋਂ ਪਹਿਲਾਂ ਫ਼ਿਲਮ ਦਾ ਗਾਣਾ ‘ਯਾਰੀਆਂ ਦੀ ਕਸਮ’ (yaariyan di kasam) ਰਿਲੀਜ਼ ਹੋਣ ਜਾ ਰਿਹਾ ਹੈ । ਕਮਲ ਖ਼ਾਨ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ । ਜਦੋਂ ਕਿ ਗੀਤ ਦੇ ਬੋਲ ਸਰਬ ਘੁੰਮਣ ਨੇ ਲਿਖੇ ਹਨ ।

ਹੋਰ ਪੜ੍ਹੋ :

ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਨਾਰੀਅਲ ਦਾ ਦੁੱਧ, ਕਈ ਬਿਮਾਰੀਆਂ ਰੱਖਦਾ ਹੈ ਦੂਰ

yaar anmulle returns new trailer-min Pic Courtesy: Youtube

ਇਹ ਗਾਣਾ 3 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ‘ਯਾਰ ਅਣਮੁੱਲੇ ਰਿਟਰਨਜ਼’ (Yaar Anmulle Returns) ਵਿੱਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਨਜ਼ਰ ਆਉਣਗੇ । ਹਾਲ ਹੀ ਵਿੱਚ ਫ਼ਿਲਮ ਦਾ  ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ। ਜਿਸ 'ਚ ਕਮੇਡੀ, ਦੋਸਤੀ ਤੇ ਪਿਆਰ ਦੇ ਰੰਗ ਦੇਖਣ ਨੂੰ ਮਿਲ ਰਹੇ ਨੇ। ਟ੍ਰੇਲਰ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ।

Do Not Miss The Hospital Romance In The Song ‘Mera Jee’ From ‘Yaar Anmulle Returns’ Pic Courtesy: Youtube

ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਦੋਸਤੀ, ਪਿਆਰ ਤੇ ਅਣਖ ਦੇ ਸੁਮੇਲ ਵਾਲੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੀਆਂ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ ।

 

 

0 Comments
0

You may also like