ਗਾਇਕ ਤਰਸੇਮ ਜੱਸੜ ਦਾ ਨਵਾਂ ਗਾਣਾ ‘ਯਾਰ ਮੇਰੇ’ ਰਿਲੀਜ਼

written by Rupinder Kaler | July 09, 2020

ਗਾਇਕ ਤਰਸੇਮ ਜੱਸੜ ਦੀ ‘ਮਾਈ ਪਰਾਈਡ’ ਐਲਬਮ ਦਾ ਨਵਾਂ ਗਾਣਾ ‘ਯਾਰ ਮੇਰੇ’ ਰਿਲੀਜ਼ ਹੋ ਗਿਆ ਹੈ । ਜਿਸ ਦੀ ਜਾਣਕਾਰੀ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਤੇ ਗੀਤ ਦੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ । ਇਸ ਵੀਡੀਓ ਨੂੰ ਸਾਂਝੀ ਕਰਕੇ ਜੱਸੜ ਨੇ ਲਿਖਿਆ ਹੈ ‘aar Mere Second Track From Album My Pride Out Now ..? ਆਪੇ ਮਾਲਕ ਲਿਖਾਉਗਾ , ਓਹੀ ਬਣਵਾਉਗਾ ,ਮੇਹਰ ਕਰੁ ਓਹੀ ਸਾਨੂ ਓਹੀ ਚਲਵਾਉਗਾ ਉਦੋਂ ਲੱਗੇ ਛਾਣੇ ਸੀ ਨਿੱਕਲ ਗਏ ਕਾਣੇ ਸੀ ਖਰੇ ਖਰੇ ਬੰਦੇ ਓਦੋ ਰਹਿ ਗਏ ਥੋੜੇ ਜਾਣੇ ਸੀ ।।???’ https://www.instagram.com/p/CCYpkuChDMb/ ਗੀਤ ਦੀ ਗੱਲ ਕੀਤੀ ਜਾਵੇ ਤਾਂ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ ਜਦੋਂ ਕਿ ਬੋਲ ਤਰਸੇਮ ਜੱਸੜ ਨੇ ਹੀ ਲਿਖੇ ਹਨ । ਮਿਊਜ਼ਿਕ ਮਿਕਸ ਸਿੰਘ ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੜ ਨੇ ਇਸ ਐਲਬਮ ਦਾ ਟਾਈਟਲ ਸੌਂਗ ਰਿਲੀਜ਼ ਕੀਤਾ ਸੀ । ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ ਸਰੋਤਿਆਂ ਦੇ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਜੱਸੜ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਸੀ ‘ਬਹੁਤ ਬਹੁਤ ਸ਼ੁਕਰੀਆ ਸਭ ਦਾ ‘ਮਾਈ ਪਰਾਈਡ’ ਨੂੰ ਦਿਲੋਂ ਹਿੱਟ ਕਰਵਾਉਣ ਲਈ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਨਾਨ ਕਮਰਸ਼ੀਅਲ ਗਾਣੇ ਨੂੰ ਵੀ ਤੁਸੀਂ ਟਾਈਮ ਕੱਢ ਕੇ ਪਿਆਰ ਦਿੰਦੇ ਹੋ …ਇਹ ਗੀਤ ਨਹੀਂ ਸੀ ਜਜ਼ਬਾਤ ਸਨ ਜਿਹੜੇ ਗਵਾਏ ਮਾਲਕ ਨੇ ਮੇਰੇ ਕੋਲੋਂ …ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ …ਐਲਬਮ ਦਾ ਅਗਲਾ ਗਾਣਾ ‘ਯਾਰ ਮੇਰੇ’ …ਜਿਹੜਾ ਕਿ ਗਾਇਆ ਵੀ ਭਰਾਵਾਂ ਵਰਗੇ ਯਾਰ ਮੇਰੇ ਕੁਲਬੀਰ ਝਿੰਜਰ ਨੇ …ਇਹ ਗੀਤ ਯਾਦ ਕਰਵਾਊ ਵਿਹਲੀ ਜਨਤਾ ਦੀ ਸ਼ੁਰੂਆਤ ਦੀ’ । https://www.instagram.com/p/CCNJUa_AFJh/

0 Comments
0

You may also like