ਤਰਸੇਮ ਜੱਸੜ ਦਾ ਲਿਖਿਆ ਤੇ ਕੁਲਬੀਰ ਝਿੰਜਰ ਦੀ ਆਵਾਜ਼ 'ਚ 'ਯਾਰਾਂ ਨਾਲ ਚਿੱਲ' ਗਾਣਾ ਹੋਇਆ ਰਿਲੀਜ਼

written by Aaseen Khan | December 03, 2019

ਕੁਲਬੀਰ ਝਿੰਜਰ ਅਤੇ ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਦੋ ਪੱਕੇ ਦੋਸਤ ਇਕੱਠੇ ਬਹੁਤ ਸਾਰੇ ਸ਼ਾਨਦਾਰ ਗਾਣੇ ਦੇ ਚੁੱਕੇ ਹਨ। ਹੁਣ ਇੱਕ ਵਾਰ ਫਿਰ ਕੁਲਬੀਰ ਝਿੰਜਰ ਯਾਰੀਆਂ ਦੀ ਗੱਲ ਆਪਣੇ ਨਵੇਂ ਗਾਣੇ 'ਚ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗਾਣਾ ਯਾਰਾਂ ਨਾਲ ਚਿੱਲ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕੁਲਬੀਰ ਝਿੰਜਰ ਨੇ ਗਾਇਆ ਅਤੇ ਤਰਸੇਮ ਜੱਸੜ ਨੇ ਲਿਖਿਆ ਹੈ। ਵੈਸਟਰਨ ਪੇਂਡੂਜ਼ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਟਰੂ ਰੂਟਸ ਪ੍ਰੋਡਕਸ਼ਨ ਨੇ ਵੀਡੀਓ ਬਣਾਇਆ ਹੈ ਜਿਸ ਦਾ ਨਿਰਦੇਸ਼ਨ ਹੈਰੀ ਚਾਹਲ ਵੱਲੋਂ ਕੀਤਾ ਗਿਆ ਹੈ। ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਜਿੰਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਇਕੱਠਿਆਂ ਨੇ ਕੀਤੀ ਸੀ ਅਤੇ ਅੱਜ ਦੋਨਾਂ ਦਾ ਨਾਮ ਸਿਖਰਾਂ 'ਤੇ ਹੈ। ਹੋਰ ਵੇਖੋ : ਤਰਸੇਮ ਜੱਸੜ ਤੇ ਰਣਜੀਤ ਬਾਵਾ ਹੋਏ ਇਕੱਠੇ, ਲੈ ਕੇ ਆ ਰਹੇ ਨੇ ਨਵਾਂ ਗਾਣਾ

ਕੁਲਬੀਰ ਝਿੰਜਰ ਅਤੇ ਤਰਸੇਮ ਜੱਸੜ ਦੀ ਜੋੜੀ ਨੂੰ ਹਮੇਸ਼ਾ ਹੀ ਕਾਫੀ ਪਿਆਰ ਮਿਲਿਆ ਹੈ ਅਤੇ ਇਸ ਵਾਰ ਵੀ ਨਵੇਂ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਲਬੀਰ ਝਿੰਜਰ ਫ਼ਿਲਮ ਜੱਗਾ ਜਗਰਾਵਾਂ ਜੋਗਾ 'ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ ਜਿਸ ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ।

0 Comments
0

You may also like