ਅਕਸ਼ੈ ਕੁਮਾਰ ਦੇ ਬਾਲੀਵੁੱਡ 'ਚ 30 ਸਾਲ ਪੂਰੇ ਹੋਣ 'ਤੇ ਯਸ਼ਰਾਜ ਫਿਲਮਸ ਵਲੋਂ ਦਿੱਤਾ ਗਿਆ ਇਹ ਖਾਸ ਤੋਹਫਾ

written by Pushp Raj | May 04, 2022

ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਨੇ ਅੱਜ ਬਾਲੀਵੁੱਡ ਵਿੱਚ ਆਪਣੇ ਅਦਾਕਾਰੀ ਦੇ ਸਫ਼ਰ ਦੇ 30 ਸਾਲ ਪੂਰੇ ਕਰ ਲਏ ਹਨ। ਇਸ ਮੌਕੇ YRF ਯਾਨੀ ਕਿ ਯਸ਼ਰਾਜ ਸਿਨੇਮਾ ਨੇ ਅਕਸ਼ੈ ਕੁਮਾਰ ਨੂੰ ਬਾਲੀਵੁੱਡ ਵਿੱਚ 30 ਸਾਲ ਪੂਰੇ ਕਰਨ 'ਤੇ ਅਦਾਕਾਰ ਖਾਸ ਤੋਹਫਾ ਦਿੱਤਾ ਗਿਆ ਹੈ।

Image Source: Instagram

ਯਸ਼ਰਾਜ ਬੈਨਰ ਨੇ ਅਕਸ਼ੈ ਕੁਮਾਰ ਦੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਂਦੇ ਹੋਏ ਉਨ੍ਹਾਂ ਦੀ ਆਉਣ ਵਾਲੀ ਫਿਲਮ ਪ੍ਰਿਥਵੀਰਾਜ ਦਾ ਨਵਾਂ ਪੋਸਟਰ ਸ਼ੇਅਰ ਅਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਅਤੇ ਪੋਸਟਰ ਦੇ ਰਾਹੀਂ ਯਸ਼ਰਾਜ ਬੈਨਰ ਨੇ ਅਕਸ਼ੈ ਕੁਮਾਰ ਨੂੰ ਫਿਲਮ ਇੰਡਸਟਰੀ ਦੇ ਵਿੱਚ ਕਰੀਅਰ ਦੇ 30 ਸਾਲ ਪੂਰੇ ਕਰਨ ਉੱਤੇ ਵਧਾਈ ਦਿੱਤੀ ਹੈ।

Image Source: Instagram

YRF ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਹ ਵੀਡੀਓ ਅਕਸ਼ੈ ਦੀ ਹਰ ਫਿਲਮ ਦੇ ਸੀਨ ਨੂੰ ਦਰਸਾਉਂਦੀ ਹੈ! ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯਸ਼ਰਾਜ ਫਿਲਮਸ ਨੇ ਲਿਖਿਆ, 'ਸਿਨੇਮਾ 'ਚ ਅਕਸ਼ੈ ਕੁਮਾਰ ਦੇ 30 ਸਾਲ ਦਾ ਜਸ਼ਨ! ਹੁਣੇ ਵੇਖੋ ਵੀਡੀਓ ! ਸਮਰਾਟ ਪ੍ਰਿਥਵੀਰਾਜ ਚੌਹਾਨ ਨੂੰ ਯਸ਼ਰਾਜ ਫਿਲਮਜ਼ ਦੇ ਨਾਲ 3 ਜੂਨ ਨੂੰ ਆਪਣੇ ਨਜ਼ਦੀਕੀ ਥੀਏਟਰ ਵਿੱਚ ਵੇਖੋ ।'

 

View this post on Instagram

 

A post shared by Yash Raj Films (@yrf)

ਐਕਸ਼ਨ, ਕਾਮੇਡੀ, ਰੋਮਾਂਸ, ਬਾਇਓਪਿਕ... ਅਜਿਹੀ ਕੋਈ ਸ਼ੈਲੀ ਨਹੀਂ ਹੈ ਜਿਸ ਵਿੱਚ ਅਕਸ਼ੈ ਕੁਮਾਰ ਨੇ ਕੰਮ ਨਾ ਕੀਤਾ ਹੋਵੇ। ਬਾਲੀਵੁੱਡ ਵਰਗੇ ਔਖੇ ਖੇਤਰ ਵਿੱਚ 30 ਸਾਲਾਂ ਤੱਕ ਆਪਣੇ ਆਪ ਨੂੰ ਕਾਇਮ ਰੱਖਣਾ, ਅਤੇ ਹਰ ਸ਼ੈਲੀ ਵਿੱਚ ਆਪਣੀ ਪਛਾਣ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ।

Image Source: Instagram

ਫਿਲਮ 'ਸੌਗੰਧ' (1991) ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਖਿਲਾੜੀ ਫ੍ਰੈਂਚਾਇਜ਼ੀ ਵਿੱਚ ਐਕਸ਼ਨ, ਹੇਰਾ ਫੇਰੀ ਵਿੱਚ ਕਾਮੇਡੀ, ਟਾਇਲਟ: ਏਕ ਪ੍ਰੇਮ ਕਥਾ ਵਿੱਚ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ, ਅਕਸ਼ੈ ਕੁਮਾਰ ਨੇ ਹਰ ਵਾਰ ਆਪਣੀਆਂ ਫਿਲਮਾਂ ਨਾਲ ਲੋਕਾਂ ਨੂੰ ਹੈਰਾਨ ਕੀਤਾ ਹੈ। ਪਰ ਇਸ ਵਾਰ YRF ਨੇ ਸਿਨੇਮਾ ਵਿੱਚ 30 ਸਾਲ ਪੂਰੇ ਕਰਨ 'ਤੇ ਅਕਸ਼ੈ ਨੂੰ ਖ਼ਾਸ ਤੋਹਫਾ ਦੇ ਕੇ ਹੈਰਾਨ ਕਰ ਦਿੱਤਾ ਹੈ।

Image Source: Instagram

ਹੋਰ ਪੜ੍ਹੋ : ਭਾਰਤੀ ਸਿੰਘ ਤੇ ਹਰਸ਼ ਨੇ ਸੈਲੀਬ੍ਰੇਟ ਕੀਤਾ ਬੇਟੇ ਦੇ ਜਨਮ ਦਾ ਪਹਿਲਾ ਮਹੀਨਾ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

ਯਸ਼ਰਾਜ ਬੈਨਰ ਵੱਲੋਂ ਦਿੱਤੇ ਇਸ ਸਰਪ੍ਰਾਈਜ਼ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਅਕਸ਼ੈ ਕੁਮਾਰ ਨੇ ਕਿਹਾ, "ਇਹ ਕਦੇ ਮੇਰੇ ਖਿਆਲ ਵਿੱਚ ਨਹੀਂ ਸੀ ਕਿ ਸਿਨੇਮਾ ਵਿੱਚ ਮੇਰੇ 30 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਲਈ ਇਹ ਗਤੀਵਿਧੀ ਹੋ ਰਹੀ ਹੈ। ਇਹ ਦਿਲਚਸਪ ਹੈ ਕਿ ਮੇਰੀ ਪਹਿਲੀ ਫਿਲਮ ਸੌਗੰਧ ਨੂੰ 30 ਸਾਲ ਬੀਤ ਚੁੱਕੇ ਹਨ! ਮੇਰੇ ਕਰੀਅਰ ਦਾ ਪਹਿਲਾ ਸ਼ਾਟ ਊਟੀ ਵਿੱਚ ਸੀ ਅਤੇ ਇਹ ਸੀ. ਇੱਕ ਐਕਸ਼ਨ ਸ਼ਾਟ! ਇਸ ਖਾਸ ਤੋਹਫੇ ਲਈ ਤੁਹਾਡਾ ਬਹੁਤ ਧੰਨਵਾਦ। ਇਹ ਸੱਚਮੁੱਚ ਬਹੁਤ ਖਾਸ ਹੈ।"

You may also like