ਕਰਮਜੀਤ ਅਨਮੋਲ ਨੇ ਸਾਲਾਂ ਬਾਅਦ ਮਿਲੀ ਆਪਣੀ ਅਧਿਆਪਕਾਂ ਦੇ ਨਾਲ ਤਸਵੀਰ ਕੀਤੀ ਸਾਂਝੀ

written by Shaminder | April 27, 2021 05:25pm

ਕਰਮਜੀਤ ਅਨਮੋਲ ਨੇ ਆਪਣੀ ਅਧਿਆਪਕਾ ਮਾਲਵਿੰਦਰ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਰਮਜੀਤ ਅਨਮੋਲ ਨੇ ਲਿਖਿਆ ਕਿ ‘ਪਿਛਲੇ ਦਿਨੀਂ ਮੈਂ ਕਈ ਸਾਲਾਂ ਬਾਅਦ ਆਪਣੀ ਅਧਿਆਪਿਕਾ ਸ਼੍ਰੀਮਤੀ ਮਾਲਵਿੰਦਰ ਕੌਰ ਜੀ ਨੂੰ ਮਿਲਿਆ । ਮਿਲ ਕੇ ਦਿਲ ਨੂੰ ਬਹੁਤ ਹੀ ਸਕੂਨ ਮਿਲਿਆ ।ਅੱਜ ਮੈਂ ਜੋ ਵੀ ਹਾਂ ਇਨ੍ਹਾਂ ਦੀ ਬਦੌਲਤ ਹੀ ਹਾਂ ਅਤੇ ਇਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਹਾਂ, ਅਦਬ ਅਤੇ
ਸਤਿਕਾਰ ਸਹਿਤ…ਕਰਮਜੀਤ ਅਨਮੋਲ’।

karamjit Image From Karamjit Anmol's Instagram

ਹੋਰ ਪੜ੍ਹੋ : ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ 

Karamjit Anmol Image From Karamjit Anmol's Instagram

ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।
ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ ।

karamjit anmol Image From Karamjit Anmol's Instagram

ਉਨ੍ਹਾਂ ਦੀ ਪਿੱਛੇ ਜਿਹੇ ਕਵਿਤਾ ਕੌਸ਼ਿਕ ਦੇ ਨਾਲ ਆਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਕਰਮਜੀਤ ਅਨਮੋਲ ਦੀ ਫ਼ਿਲਮ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ’ ਵੀ ਆਈ ਹੈ ।

ਜਿਸ ‘ਚ ਉਨ੍ਹਾਂ ਨੇ ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀਆਂ ਧੀਆਂ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦਾ ਹੈ ।

 

You may also like