ਹਨੀ ਸਿੰਘ ਦੀ ਵਾਪਸੀ ਹੋਵੇਗੀ ਧਮਾਕੇਦਾਰ , ਦੇਖੋ ਵੀਡੀਓ

written by Aaseen Khan | December 14, 2018

ਹਨੀ ਸਿੰਘ ਦੀ ਵਾਪਸੀ ਹੋਵੇਗੀ ਧਮਾਕੇਦਾਰ , ਦੇਖੋ ਵੀਡੀਓ : ਯੋ ਯੋ ਹਨੀ ਸਿੰਘ ਜਿੰਨ੍ਹਾਂ ਦੇ ਨਾਮ ਅੱਗੇ ਸਿੰਗਰ , ਐਕਟਰ , ਰੈਪਰ , ਲਿਰਿਸਿਸਟ , ਮਿਊਜ਼ਿਕ ਡਾਇਰੈਕਟਰ ,ਕੰਪੋਜ਼ਰ ਕੁੱਝ ਵੀ ਲਗਾ ਲਵੋ ਹਰ ਇੱਕ ਜਗ੍ਹਾ 'ਤੇ ਪੂਰੀ ਤਰਾਂ ਫਿੱਟ ਬੈਠਦੇ ਹਨ। ਹਨੀ ਸਿੰਘ ਆਪਣੀ ਖਰਾਬ ਸਿਹਤ ਦੇ ਚਲਦਿਆਂ ਕਾਫੀ ਲੰਬੇ ਸਮੇਂ ਇੰਡਸਟਰੀ ਤੋਂ ਦੂਰੀ ਬਣਾਏ ਰੱਖੇ ਹੋਏ ਹਨ। ਪਰ ਸਰੋਤਿਆਂ ਦੀ ਬੜੀ ਡਿਮਾਂਡ ਸੀ ਅਤੇ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਹਨੀ ਸਿੰਘ ਵਾਪਸੀ ਕਰਨ। https://www.youtube.com/watch?v=Gdywg-QXk2M ਤਾਂ ਦਰਸ਼ਕਾਂ ਦੀ ਇਹ ਇੱਛਾ ਹੁਣ ਪੂਰੀ ਹੋਣ ਜਾ ਰਹੀ ਹੈ। ਹਨੀ ਸਿੰਘ ਆਪਣੇ ਨਵੇਂ ਗੀਤ 'ਮੱਖਣਾਂ' ਨਾਲ ਵਾਪਸੀ ਕਰਨ ਜਾ ਰਹੇ ਹਨ। ਗਾਣੇ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੱਖਣਾਂ ਗੀਤ ਕਿਸ ਹੱਦ ਤੱਕ ਵੱਡਾ ਹੋਣ ਵਾਲਾ ਹੈ। ਟੀਜ਼ਰ ਕੁੱਝ ਹੀ ਘੰਟਿਆਂ 'ਚ ਇੰਟਰਨੈੱਟ ਦੇ ਗਲਿਆਰਿਆਂ 'ਚ ਵਾਇਰਲ ਹੋ ਗਿਆ ਹੈ। ਗੀਤ ਦੀ ਗੱਲ ਕਰੀਏ ਤਾਂ ਇਸ ਦੇ ਲਿਰਿਕਸ , ਮਿਊਜ਼ਿਕ ਸਭ ਹਨੀ ਸਿੰਘ ਵੱਲੋਂ ਹੀ ਕੀਤਾ ਗਿਆ ਹੈ। https://www.instagram.com/p/BrVB-9_hHdE/ ਮੱਖਣਾਂ ਗਾਣੇ ਦੀ ਇੱਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਕੇਵਲ ਹਨੀ ਸਿੰਘ ਨੇ ਹੀ ਨਹੀਂ ਬਲਕਿ ਨੇਹਾ ਕੱਕੜ , ਸਿੰਘਸਟਾ , ਪਿਨਾਕੀ , ਸੇਨ , ਅਲਿਸਟਰ ਵਰਗੇ ਵੱਡੇ ਵੱਡੇ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲੱਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਕੁੱਝ ਸਮੇਂ ਪਹਿਲਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀਡੀਓ ਪਾ ਕੇ ਦਿੱਤੀ ਸੀ ਜਿਸ 'ਚ ਉਹਨਾਂ ਦੱਸਿਆ ਕਿ ਗਾਣੇ 'ਚ ਕੌਣ ਕੌਣ ਫ਼ੀਚਰ ਕਰ ਰਿਹਾ ਅਤੇ ਉਹਨਾਂ ਦਾਅਵਾ ਕੀਤਾ ਹੈ ਕਿ ਇਹ ਗਾਣਾ ਯੂਵਾ 'ਚ ਸ਼ੂਟ ਹੋਣ ਵਾਲਾ ਪਹਿਲਾ ਗੀਤ ਹੈ। https://www.instagram.com/p/BrVcbK8B398/ ਹੋਰ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ
ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਗੀਤ ਕਿੰਨ੍ਹਾ ਕੁ ਵੱਡਾ ਹੋਣ ਵਾਲਾ ਹੈ। ਇਸ ਗੀਤ ਨੂੰ ਟੀ ਸੀਰੀਜ਼ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ। ਪੂਰਾ ਗਾਣਾ 21 ਦਿਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

0 Comments
0

You may also like