ਯੋ ਯੋ ਹਨੀ ਸਿੰਘ ਖਿਲਾਫ ਪਤਨੀ ਸ਼ਾਲਿਨੀ ਨੇ ਘਰੇਲੂ ਹਿੰਸਾ ਦਾ ਮਾਮਲਾ ਕਰਵਾਇਆ ਦਰਜ਼

written by Rupinder Kaler | August 03, 2021

ਰੈਪਰ ਅਤੇ ਗਾਇਕ 'ਯੋ ਯੋ ਹਨੀ ਸਿੰਘ' ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਦਾਇਰ ਕੀਤਾ ਹੈ। ਉੱਧਰ ਮਾਣਯੋਗ ਅਦਾਲਤ ਨੇ ਵੀ ਹਨੀ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ ।

daljeet kalsi with yo yo honey singh Pic Courtesy: Instagram

ਹੋਰ ਪੜ੍ਹੋ :

ਅਮਰ ਸਿੰਘ ਚਮਕੀਲਾ ਨੇ ਮੌਤ ਤੋਂ ਪਹਿਲਾਂ ਪਾਲੀ ਦੇਤਵਾਲੀਆ ਨਾਲ ਕੀਤਾ ਸੀ ਇਹ ਵਾਅਦਾ

yo yo honey singh Pic Courtesy: Instagram

ਅਦਾਲਤ ਨੇ ਨੋਟਿਸ ਜਾਰੀ ਕਰਕੇ ਮਾਮਲੇ ਵਿੱਚ ਹਨੀ ਸਿੰਘ ਤੋਂ ਜਵਾਬ ਤਲਬ ਕੀਤਾ ਹੈ । ਇੱਕ ਵੈੱਬਸਾਈਟ ਮੁਤਾਬਿਕ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਵੱਲੋਂ ਉਹਨਾਂ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ ਸਨ । ਵਕੀਲਾਂ ਨੇ ਸ਼ਾਲਿਨੀ ਵੱਲੋਂ ਦਿੱਤੀ ਸ਼ਿਕਾਇਤ ਅਦਾਲਤ ਵਿੱਚ ਪੇਸ਼ ਕੀਤੀ ।

honey singh Pic Courtesy: Instagram

ਜਿਸ ਤੋਂ ਬਾਅਦ ਅਦਾਲਤ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕਰਦੇ ਹੋਏ 28 ਅਗਸਤ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ਨੇ ਸ਼ਾਲਿਨੀ ਨਾਲ ਲਵ ਮੈਰਿਜ ਕਰਵਾਈ ਸੀ । ਦੋਵੇਂ ਇੱਕ ਦੂਜੇ ਨੂੰ ਸਕੂਲ ਦੇ ਦਿਨਾਂ ਤੋਂ ਜਾਣਦੇ ਆ ਰਹੇ ਸਨ ।

0 Comments
0

You may also like