ਤਜਰਬੇਦਾਰ ਯੋਗਰਾਜ ਸਿੰਘ ਦੇ ਰਹੇ ਨੇ ਸਚਿਨ ਤੇਂਦਲੁਕਰ ਦੇ ਪੁੱਤਰ ਅਰਜੁਨ ਨੂੰ ਟ੍ਰੇਨਿੰਗ, ਦੇਖੋ ਤਸਵੀਰਾਂ
ਤਜਰਬੇਦਾਰ ਯੋਗਰਾਜ ਸਿੰਘ ਦੇ ਰਹੇ ਨੇ ਸਚਿਨ ਤੇਂਦਲੁਕਰ ਦੇ ਪੁੱਤਰ ਅਰਜੁਨ ਨੂੰ ਟ੍ਰੇਨਿੰਗ, ਦੇਖੋ ਤਸਵੀਰਾਂ
Arjun Tendulkar-Yograj Singh News: ਭਾਰਤੀ ਕ੍ਰਿਕੇਟ ਜਗਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਜਿਨ੍ਹਾਂ ਨੂੰ ਕ੍ਰਿਕੇਟ ਜਗਤ ਦਾ ਭਗਵਾਨ ਕਿਹਾ ਜਾਂਦਾ ਹੈ । ਉਧਰ ਗੱਲ ਕਰੀਏ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਤਾਂ ਅਰਜੁਨ ਇਨ੍ਹੀਂ ਦਿਨੀਂ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਤੋਂ ਕ੍ਰਿਕੇਟ ਦੇ ਗੁਰ ਸਿੱਖ ਰਿਹਾ ਹੈ ਅਤੇ ਚੰਡੀਗੜ੍ਹ 'ਚ ਖੂਬ ਪਸੀਨਾ ਵਹਾ ਰਿਹਾ ਹੈ। ਅਰਜੁਨ ਤੇਂਦੁਲਕਰ ਟੀਮ ਇੰਡੀਆ 'ਚ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਹੋਰ ਪੜ੍ਹੋ : ਪਹਿਲੀ ਵਾਰ ਬੇਟੇ ਆਰੀਅਨ ਦੀ ਗ੍ਰਿਫਤਾਰੀ 'ਤੇ ਬੋਲੀ ਮਾਂ ਗੌਰੀ ਖ਼ਾਨ, ਦੱਸਿਆ ਉਸ ਸਮੇਂ ਪਰਿਵਾਰ ਅਤੇ ਸ਼ਾਹਰੁਖ ਖ਼ਾਨ ਦੀ ਕੀ ਸੀ ਹਾਲਤ
image source twitter
ਅਰਜੁਨ ਤੇਂਦੁਲਕਰ ਇਸ ਸਮੇਂ ਕ੍ਰਿਕੇਟ ਦਾ ਜ਼ੋਰਦਾਰ ਅਭਿਆਸ ਕਰ ਰਿਹਾ ਹੈ ਅਤੇ ਨੈੱਟ 'ਤੇ ਬਹੁਤ ਪਸੀਨਾ ਵਹਾ ਰਿਹਾ ਹੈ। ਅਰਜੁਨ ਇਸ ਸਾਲ ਹੋਣ ਵਾਲੇ 27ਵੇਂ ਆਲ ਇੰਡੀਆ ਜੇਪੀ ਅਤਰੇ ਮੈਮੋਰੀਅਲ ਕ੍ਰਿਕੇਟ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਹੈ। ਅਰਜੁਨ ਤੇਂਦੁਲਕਰ ਇਸ ਟੂਰਨਾਮੈਂਟ ਵਿੱਚ ਗੋਆ ਲਈ ਖੇਡਦੇ ਨਜ਼ਰ ਆਵੇਗਾ। ਇਸ ਟੂਰਨਾਮੈਂਟ 'ਚ 100 ਅਜਿਹੇ ਖਿਡਾਰੀ ਖੇਡ ਚੁੱਕੇ ਹਨ, ਜੋ ਬਾਅਦ 'ਚ ਟੀਮ ਇੰਡੀਆ ਲਈ ਖੇਡਦੇ ਰਹੇ। ਅਰਜੁਨ ਵੀ ਇਸੇ ਉਮੀਦ 'ਚ ਜ਼ੋਰਦਾਰ ਅਭਿਆਸ ਕਰ ਰਹੇ ਹਨ।
image source twitter
ਅਰਜੁਨ ਤੇਂਦੁਲਕਰ ਨੂੰ ਭਾਵੇਂ ਹੀ ਫਸਟ ਕਲਾਸ ਅਤੇ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਨਾ ਮਿਲਿਆ ਹੋਵੇ ਪਰ ਅਰਜੁਨ ਆਈਪੀਐਲ ਵਰਗੇ ਵੱਡੇ ਟੂਰਨਾਮੈਂਟਾਂ ਦਾ ਹਿੱਸਾ ਰਿਹਾ ਹੈ। ਉਸ ਨੂੰ ਪਿਛਲੇ ਸਾਲ ਮੁੰਬਈ ਇੰਡੀਅਨਜ਼ ਨੇ ਆਪਣੀ ਟੀਮ 'ਚ ਖਰੀਦਿਆ ਸੀ ਪਰ ਅਰਜੁਨ ਤੇਂਦੁਲਕਰ ਨੂੰ ਆਈਪੀਐੱਲ 'ਚ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਅਰਜੁਨ ਅਗਲੇ ਸਾਲ ਹੋਣ ਵਾਲੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੇ ਨਜ਼ਰ ਆ ਸਕਦੇ ਹਨ।
image source twitter
ਤਜਰਬੇਦਾਰ ਯੋਗਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਅਰਜੁਨ ਤੇਂਦੁਲਕਰ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।
Yograj Singh training Arjun Tendulkar.. exciting pic.twitter.com/JnF054WakF
— Navaldeep Singh (@NavalGeekSingh) September 23, 2022
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
