ਸਵੇਰੇ ਉੱਠ ਕੇ ਦਹੀਂ ਖਾਣ ਦੀ ਆਦਤ ਪਾ ਲਵੋ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | September 14, 2020

ਦਹੀਂ ਖਾਣਾ ਸਿਹਤ ਲਈ ਤਾਂ ਫਾਇਦੇਮੰਦ ਹੈ, ਪਰ ਜੇਕਰ ਇਸ ਨੂੰ ਸਵੇਰੇ ਖਾਲੀ ਪੇਟ ਖਾਧਾ ਜਾਵੇ ਤਾਂ ਇਸ ਦਾ ਜ਼ਿਆਦਾ ਫਾਇਦਾ ਹੁੰਦਾ ਹੈ । ਦਹੀਂ ਵਿੱਚ ਚੀਨੀ ਮਿਲਾ ਕੇ ਖਾਧੀ ਜਾਵੇ ਤਾਂ ਇਸ ਦੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਫਾਇਦੇ ਹਨ।ਦਹੀਂ 'ਚ ਬਹੁਤ ਸਾਰੇ ਬੈਕਟੀਰੀਆ ਹੁੰਦੇ ਹਨ ਜਿਹੜੇ ਪੇਟ ਲਈ ਫਾਇਦੇਮੰਦ ਹੁੰਦੇ ਹਨ।

ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਇਹ ਬੈਕਟੀਰੀਆ ਸਾਡੀਆਂ ਅੰਤੜੀਆਂ ਬਿਹਤਰ ਬਣਾਉਂਦੇ ਹਨ ।ਦਹੀ ਵਿੱਚ ਚੀਨੀ ਪਾ ਕੇ ਖਾਣ ਨਾਲ ਪੇਟ ਠੰਡਾ ਰਹਿੰਦਾ ਹੈ। ਇਸ ਨਾਲ ਪੇਟ 'ਚ ਜਲਣ ਅਤੇ ਐਸਿਡਿਟੀ ਘੱਟ ਜਾਂਦੀ ਹੈ।


ਦਹੀਂ ਨਾਲ ਸਿਸਟਿਸ ਅਤੇ ਯੂਟੀਆਈ ਵਰਗੀਆਂ ਸਮੱਸਿਆਵਾਂ ਨਹੀਂ ਹੋ ਸਕਦੀਆਂ। ਨਾਲ ਹੀ, ਦਹੀਂ ਬਲੈਡਰ ਨੂੰ ਠੰਡਾ ਰੱਖਦਾ ਹੈ। ਜਿਸ ਕਾਰਨ ਪਖਾਨੇ 'ਚ ਜਲਨ ਦੀ ਕੋਈ ਸਮੱਸਿਆ ਨਹੀਂ ਹੈ। ਦਹੀਂ ਤੇ ਖੰਡ ਖਾਣ ਨਾਲ ਸਾਡੇ ਸਰੀਰ ਨੂੰ ਤੁਰੰਤ ਗੁਲੂਕੋਜ਼ ਮਿਲਦਾ ਹੈ। ਤੁਸੀਂ ਗਲੂਕੋਜ਼ ਨਾਲ ਦਿਨ ਭਰ ਐਕਟਿਵ ਰਹੋ। ਦਹੀਂ ਦੁੱਧ ਨਾਲੋਂ ਤੇਜ਼ੀ ਨਾਲ ਹਜ਼ਮ ਹੁੰਦਾ ਹੈ। ਦਹੀਂ 'ਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ।

 

0 Comments
0

You may also like