ਭੋਜਨ ਖਾਣ ਦੇ ਦੌਰਾਨ ਤੁਸੀਂ ਵੀ ਪੀਂਦੇ ਹੋ ਪਾਣੀ ਤਾਂ ਹੋ ਜਾਓ ਸਾਵਧਾਨ

written by Shaminder | December 28, 2021

ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ । ਜਿਸ ‘ਚ ਪਾਣੀ (Water) ਜੀਵਨ ਦਾ ਸਰੋਤ ਮੰਨਿਆ ਜਾਂਦਾ ਹੈ । ਪਾਣੀ ਤੋਂ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਇਸ ਦੇ ਨਾਲ ਹੀ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ । ਇਹ ਵਜ਼ਨ ਨੂੰ ਕੰਟਰੋਲ ਰੱਖਦਾ ਹੈ , ਪਾਣੀ ਪੀਣ ਦੇ ਨਾਲ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ । ਪਰ ਕੁਝ ਲੋਕ ਪਾਣੀ ਪੀਣ ਵੱਲ ਧਿਆਨ ਨਹੀਂ ਦਿੰਦੇ, ਜਿਸ ਕਾਰਨ ਅਜਿਹੇ ਲੋਕਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਖਾਣੇ (Meal) ਦੇ ਦੌਰਾਨ ਪਾਣੀ ਪੀਣਾ ਸਿਹਤ ਲਈ ਠੀਕ ਨਹੀਂ ਹੁੰਦਾ ।

water, image From google

ਹੋਰ ਪੜ੍ਹੋ : ਮਲਾਇਕਾ ਅਰੋੜਾ ਭੈਣ ਅੰਮ੍ਰਿਤਾ ਅਰੋੜਾ ਦੇ ਨਾਲ ਪੰਜਾ ਲੜਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਖਾਣਾ ਖਾਣ ਦੇ ਦੌਰਾਨ ਪੇਟ ਭਰ ਕੇ ਪਾਣੀ ਪੀਂਦੇ ਹਨ, ਪਰ ਲੋਕਾਂ ਨੂੰ ਇਹ ਆਦਤ ਮਹਿੰਗੀ ਪੈ ਸਕਦੀ ਹੈ । ਭੋਜਨ ਖਾਣ ਦੇ ਦੌਰਾਨ ਤੁਸੀਂ ਦੋ-ਚਾਰ ਘੁੱਟ ਪਾਣੀ ਤਾਂ ਪੀ ਸਕਦੇ ਹੋ, ਪਰ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਘਾਤਕ ਹੋ ਸਕਦਾ ਹੈ ।

drink-water-with-meals image From google

ਭੋਜਨ ਤੋਂ ਦੋ ਘੰਟੇ ਪਹਿਲਾਂ ਜਾਂ ਫਿਰ ਦੋ ਘੰਟੇ ਬਾਅਦ ਪਾਣੀ ਪੀਓ । ਭੋਜਨ ਤੋਂ ਦੋ ਘੰਟੇ ਪਹਿਲਾਂ ਪਾਣੀ ਪੀਣਾ ਸਭ ਤੋਂ ਵਧੀਆ ਹੈ ਕਿਉਂਕਿ ਇਹ ਪੌਸ਼ਟਿਕ ਤੱਤਾਂ ਨੂੰ ਸੋਖਣ ਵਿਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਕਿ ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਤੁਹਾਡੀ ਸਿਹਤ 'ਤੇ ਕੀ ਅਸਰ ਪੈਂਦਾ ਹੈ।ਭੋਜਨ ਦੇ ਨਾਲ ਪਾਣੀ ਪੀਣ ਦੇ ਨਾਲ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ ਅਤੇ ਬਦਹਜ਼ਮੀ ਦਾ ਕਾਰਨ ਬਣਦਾ ਹੈ । ਇਸ ਦੇ ਨਾਲ ਹੀ ਜੇਠਾਰ ਅਗਨੀ ਪ੍ਰਭਾਵਿਤ ਹੁੰਦੀ ਹੈ ਅਤੇ ਜਿਸ ਨਾਲ ਪਾਚਣ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ । ਇਸ ਦੇ ਨਾਲ ਹੀ ਭੋਜਨ ਤੋਂ ਤੁਰੰਤ ਬਾਅਦ ਪਾਣੀ ਪਣਿ ਦੇ ਨਾਲ ਸਰੀਰ ‘ਚ ਇੰਸੁਲਿਨ ਦਾ ਪੱਧਰ ਵੱਧ ਸਕਦਾ ਹੈ । ਜਿਸ ਨਾਲ ਸ਼ੂਗਰ ਹੋ ਸਕਦੀ ਹੈ । ਇਸ ਲਈ ਖਾਣੇ ਦੇ ਦੌਰਾਨ ਤੁਸੀਂ ਵੀ ਪਾਣੀ ਪੀਂਦੇ ਹੋ ਤਾਂ ਸਾਵਧਾਨ ਹੋ ਜਾਓ ।

 

You may also like