ਇਹ ਚੀਜ਼ ਖਾ ਕੇ ਤੁਸੀਂ ਵੀ ਆਪਣੇ ਵਜ਼ਨ ਨੂੰ ਕਰ ਸਕਦੇ ਹੋ ਘੱਟ

written by Shaminder | October 30, 2020

ਵਜ਼ਨ ਘਟਾਉਣ ਲਈ ਅਕਸਰ ਅਸੀਂ ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਹਾਂ । ਇਸ ਦੇ ਨਾਲ ਹੀ ਕਈ ਤਰ੍ਹਾਂ ਦੀ ਡਾਈਟ ਪਲਾਨ ਵੀ ਅਪਣਾਉਂਦੇ ਹਾਂ । ਪਰ ਕਈ ਵਾਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਕੋਲ ਵਰਕ ਆਊਟ ਦਾ ਟਾਈਮ ਨਹੀਂ ਹੁੰਦਾ ।

sweet-potato sweet-potato

ਅਜਿਹੇ ‘ਚ ਲੋਕਾਂ ਦੇ ਮਨ ‘ਚ ਇਹੀ ਸਵਾਲ ਹੁੰਦਾ ਹੈ ਕਿ ਉਹ ਅਜਿਹਾ ਕੀ ਕਰਨ ਕਿ ਉਨ੍ਹਾਂ ਨੂੰ ਬਿਨਾਂ ਵਰਕ ਆਊਟ ਦੇ ਹੀ ਆਪਣਾ ਵਜ਼ਨ ਘਟਾ ਲੈਣ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸੁਪਰ ਫੂਡ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਅਪਣਾ ਕੇ ਤੁਸੀਂ ਵਜ਼ਨ ਘੱਟ ਕਰ ਸਕਦੇ ਹੋ ।

 

shakarkandi shakarkandi

ਮਾਹਰ ਵੀ ਮੰਨਦੇ ਹਨ ਕਿ ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਵਜ਼ਨ ਘਟਾਉਣ ਲਈ ਸ਼ੱਕਰਕੰਦੀ ਦਾ ਸੇਵਨ ਕਰਨਾ ਚਾਹੀਦਾ ਹੈ। ਵਰਤ ਰੱਖਣ ਵਾਲੇ ਵਰਤ ਵਾਲੇ ਦਿਨਾਂ ਵਿਚ ਫਲਾਹਾਰ ਵਿਚ ਸ਼ੱਕਰਕੰਦੀ ਦਾ ਸੇਵਨ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੱਕਰਕੰਦੀ ਸਭ ਤੋਂ ਪਹਿਲਾ ਅਮਰੀਕਾ ਵਿਚ ਪਾਇਆ ਗਿਆ ਸੀ। ਖਾਸ ਕਰਕੇ ਕੈਰੇਬੀਆਈ ਦੇਸ਼ਾਂ ਵਿਚ ਕਈ ਤਰ੍ਹਾਂ ਦੀਆਂ ਸ਼ੱਕਰਕੰਦੀਆਂ ਪਾਈਆਂ ਜਾਂਦੀਆਂ ਹਨ।

sweet potato sweet potato

ਜਦਕਿ ਭਾਰਤ ਦੇ ਉਤਰਪ੍ਰਦੇਸ਼ ਅਤੇ ਬਿਹਾਰ ਵਿਚ ਇਸ ਦੀ ਖੇਤੀ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਸ਼ੱਕਰਕੰਦੀ ਵਿਚ ਆਲੂ ਨਾਲੋਂ ਜ਼ਿਆਦਾ ਸਟਾਰਚ ਪਾਇਆ ਜਾਂਦਾ ਹੈ। ਜਦਕਿ ਇਸ ਵਿਚ ਵਿਟਾਮਿਨ ਅਤੇ ਮਿਨਰਲਜ਼ ਵੀ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

ਖਾਸ ਕਰਕੇ ਵਧਦੇ ਵਜ਼ਨ ਨੂੰ ਘੱਟ ਕਰਨ ਵਿਚ ਸ਼ੱਕਰਕੰਦੀ ਕਾਰਗਰ ਭੋਜਨ ਹੈ। ਮਾਹਰ ਵੀ ਮੰਨਦੇ ਹਨ ਕਿ ਡਾਈਟਿੰਗ ਕਰਨ ਵਾਲੇ ਲੋਕਾਂ ਨੂੰ ਵਜ਼ਨ ਘਟਾਉਣ ਲਈ ਸ਼ੱਕਰਕੰਦੀ ਦਾ ਸੇਵਨ ਕਰਨਾ ਚਾਹੀਦਾ ਹੈ।

You may also like