ਸਰਵਾਈਕਲ ਦੇ ਦਰਦ ਤੋਂ ਇਹ ਤਰੀਕੇ ਅਪਣਾ ਕੇ ਤੁਸੀਂ ਵੀ ਪਾ ਸਕਦੇ ਹੋ ਦਰਦ ਤੋਂ ਰਾਹਤ

written by Shaminder | November 21, 2022 05:30pm

ਸਰਵਾਈਕਲ ( cervical Pain) ਦਾ ਦਰਦ ਬਹੁਤ ਬੁਰਾ ਹੁੰਦਾ ਹੈ । ਇਸ ਦਰਦ ਨਾਲ ਪੀੜਤ ਲੋਕਾਂ ਨੂੰ ਨਾਂ ਤਾਂ ਨੀਂਦ ਆਉਂਦੀ ਹੈ ਅਤੇ ਨਾਂ ਹੀ ਉਹ ਆਰਾਮ ਨਾਲ ਸੌਂ ਸਕਦੇ ਹਨ। ਤੁਸੀਂ ਵੀ ਜੇ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਉਪਾਅ ਅਪਣਾ ਕੇ ਤੁਸੀਂ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ । ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਘਰ ਵਿੱਚ ਆਮ ਤੋਰ 'ਤੇ ਇਸਤੇਮਾਲ ਕੀਤੇ ਜਾਣ ਵਾਲੇ ਲਸਣ ਦੀ । ਜਿਸਨੂੰ ਅਸੀਂ ਘਰਾਂ ਵਿੱਚ ਸਬਜ਼ੀ ਵਿੱਚ  ਪਾਉਣ ਲਈ ਇਸਤੇਮਾਲ ਕਰਦੇ ਹਾਂ ।

cervical,,- Image Source : Google

ਹੋਰ ਪੜ੍ਹੋ : ਸੋਨਮ ਕਪੂਰ ਨੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

ਇਸ ਦਾ ਇਸਤੇਮਾਲ ਕਰਕੇ ਤੁਸੀਂ ਸਰਵਾਈਕਲ ਦੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਪਾ ਸਕਦੇ ਹੋ । ਇਸ ਲਈ ਤੁਹਾਨੂੰ ਕਰਨਾ ਇਹ ਹੋਵੇਗਾ ਕਿ ਇੱਕ ਬਰਤਨ ਵਿੱਚ ਤੇਲ ਪਾ ਕੇ ਉਸ ਵਿੱਚ ਲਸਣ ਦੀਆਂ ਅੱਠ ਦਸ ਕਲੀਆਂ ਲੈ ਲਉ ਅਤੇ ਲਾਲ ਹੋਣ ਤੱਕ ਗਰਮ ਕਰੋ । ਇਸ ਤੇਲ ਨਾਲ ਮੋਢਿਆਂ ਅਤੇ ਗਰਦਨ ਤੇ ਮਾਲਿਸ਼ ਕਰੋ । ਮਾਲਿਸ਼ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਜਰੂਰ ਨਹਾਓ।ਇਸ ਨਾਲ ਤੁਹਾਡਾ ਦਰਦ ਖਤਮ ਹੋ ਜਾਵੇਗਾ ।

cervical,,- Image source : Google

ਜੈਤੂਨ ਦਾ ਤੇਲ ਵੀ ਸਰਵਾਈਕਲ ਦੇ ਦਰਦ ਨੂੰ ਘੱਟ ਕਰਨ ਲਈ ਬਹੁਤ ਵਧੀਆ ਜਰੀਆ ਹੈ ।ਜੈਤੂਨ ਦੇ ਤੇਲ ਦੀ ਮਾਲਿਸ਼ ਕਰੋ ਅਤੇ ਉਸ ਤੋਂ ਬਾਅਦ ਗਰਮ ਪਾਣੀ ਵਿੱਚ ਤੌਲੀਆ ਭਿਉ ਕੇ ਗਰਦਨ ਅਤੇ ਮੋਢੇ ੳੱਤੇ ੨੦ ਮਿੰਟ ਤੱਕ ਰੱਖੋ।ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ ।

garlic, image From google

ਸਰਵਾਈਕਲ ਦੋਰਾਨ ਹੋਣ ਵਾਲੀ ਸੋਜ ਘਟਾਉਣ ਲਈ ਤੁਸੀਂ ਬਰਫ ਦੇ ਟੁਕੜੇ ਨੂੰ ਕਿਸੇ ਕੱਪੜੇ ਵਿੱਚ ਰੱਖ ਕੇ ਸੋਜ ਵਾਲੀ ਥਾਂ ਤੇ ਰੱਖੋ । ਇਸ ਨਾਲ ਸੋਜ ਤੋਂ ਤਾਂ ਆਰਾਮ ਮਿਲੇਗਾ ਹੀ ,ਇਸਦੇ ਨਾਲ ਹੀ ਦਰਦ ਤੋਂ ਵੀ ਰਾਹਤ ਮਿਲੇਗੀ।ਹੀਟ ਪੈਡ ਨਾਲ ਵੀ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ ।

 

 

 

 

 

You may also like