ਤੁਹਾਡਾ ਵੀ ਦਿਲ ਖੁਸ਼ ਹੋ ਜਾਵੇਗਾ ਪੁਲਿਸ ਵਾਲੇ ਦੀਆਂ ਡਾਂਸ ਵੀਡੀਓ ਦੇਖ ਕੇ

written by Rupinder Kaler | August 07, 2021

ਏਨੀਂ ਦਿਨੀਂ ਮੁੰਬਈ ਦੇ ਪੁਲਿਸ ਮੁਲਾਜ਼ਮ ਅਮੋਲ ਯਸ਼ਵੰਤ ਕਾਂਬਲੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ।ਇਹ ਪੁਲਿਸ ਮੁਲਾਜ਼ਮ ਵੱਖ ਵੱਖ ਫ਼ਿਲਮੀ ਗਾਣਿਆਂ ਤੇ ਪਰਫਾਰਮੈਂਸ ਕਰਦਾ ਦਿਖਾਈ ਦਿੰਦਾ ਹੈ । ਪੁਲਿਸ ਮੁਲਾਜ਼ਮ ਦੇ ਇਹਨਾਂ ਡਾਂਸ ਵੀਡੀਓ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਆਪਣੀ ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਇੱਕ ਹੋਰ ਕੰਟੇਂਟ ਨਿਰਮਾਤਾ ਡਾਂਸ ਕਰ ਰਿਹਾ ਹੈ। ਪੁਲਿਸ ਮੁਲਾਜ਼ਮ ਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਸੀ।

Pic Courtesy: Instagram

ਹੋਰ ਪੜ੍ਹੋ :

ਗਲੀਆਂ ‘ਚ ਰੁਲ ਰਹੇ ਇਸ ਬਾਪੂ ਦੀ ਮਦਦ ਲਈ ਮਸੀਹਾ ਬਣੇ ਇਹ ਨੌਜਵਾਨ, ਵੀਡੀਓ ਵਾਇਰਲ

Pic Courtesy: Instagram

ਪੁਲਿਸ ਮੁਲਾਜ਼ਮ ਭਰਤੀ ਹੋਣ ਤੋਂ ਪਹਿਲਾਂ ਆਪਣੇ ਭਰਾ ਨਾਲ ਕੋਰੀਓਗ੍ਰਾਫਰ ਦਾ ਕੰਮ ਕਰਦਾ ਸੀ। ਇੱਕ ਇਵੈਂਟ ਦੇ ਦੌਰਾਨ ਉਸਨੇ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਡਾਂਸ ਵੀ ਕੀਤਾ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਕਾਂਬਲੇ ਨੇ ਦੱਸਿਆ ਕਿ ਬਤੌਰ ਪੁਲਿਸ ਮੁਲਾਜ਼ਮ ਉਸ ਦੀ ਜਿੰਮੇਵਾਰੀ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣਾ।

Pic Courtesy: Instagram

ਉਨ੍ਹਾਂ ਦੱਸਿਆ ਕਿ ਛੁੱਟੀ ਵਾਲੇ ਦਿਨ ਉਹ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਹਨ ਅਤੇ ਡਾਂਸ ਕਰਦੇ ਹਨ। ਕਾਂਬਲੇ ਦੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਉਹਨਾਂ ਦੀਆਂ ਵੀਡੀਓ ਤੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

 

View this post on Instagram

 

A post shared by Amol Kamble (@amolkamble2799)

0 Comments
0

You may also like