ਇਸ ਸ਼ਖਸ ਦਾ ਡਾਂਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਮੰਤਰ ਮੁਗਧ, ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਵੀਡੀਓ

written by Rupinder Kaler | June 28, 2021

ਇੰਡੀਅਨ ਫਾਰੇਸਟ ਅਫਸਰ ਸੁਸ਼ਾਂਤ ਨੰਦਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਇੱਕ ਵਿਅਕਤੀ ਕਲਾਸੀਕਲ ਡਾਂਸ ਕਰਦਾ ਨਜ਼ਰ ਆ ਰਿਹਾ ਹੈ । ਇਸ ਵਿਆਕਤੀ ਨੇ ਪੈਰਾਂ ਵਿੱਚ ਘੂੰਗਰੂ ਵੀ ਪਹਿਨੇ ਹੋਏ ਹਨ ।

Pic Courtesy: twitter
ਹੋਰ ਪੜ੍ਹੋ : ਦੇਖੋ ਵੀਡੀਓ: ਮੰਨਤ ਨੂਰ ਤੇ ਸਿੰਗਾ ਦੀ ਜੁਗਲਬੰਦੀ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Pic Courtesy: twitter
ਵੀਡੀਓ ਵਾਲਾ ਇਹ ਬੰਦਾ ਡਾਂਸ ਦੇ ਮਾਮਲੇ ਵਿੱਚ ਸਿਖਾਂਦਰੂ ਨਹੀਂ ਲੱਗਦਾ, ਡਾਂਸ ਦਾ ਇਹ ਮਾਹਿਰ ਲੱਗਦਾ ਹੈ । ਇਸ ਦਾ ਡਾਂਸ ਏਨੇ ਕਮਾਲ ਦਾ ਹੈ ਕਿ ਤੁਸੀਂ ਵੀ ਇਸ ਦਾ ਵੀਡੀਓ ਵਾਰ ਵਾਰ ਦੇਖੋਗੇ । ਇਸ ਵੀਡੀਓ ਲੋਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Pic Courtesy: twitter
ਇਸ ਦਾ ਡਾਂਸ ਦੇਖ ਕੇ ਹਰ ਕੋਈ ਉਸ ਦਾ ਮੁਰੀਦ ਹੋ ਜਾਂਦਾ ਹੈ । ਲੋਕ ਇਸ ਬੰਦੇ ਦੀ ਤਾਰੀਫ ਕਰ ਰਹੇ ਹਨ । ਇੱਕ ਬੰਦੇ ਨੇ ਲਿਖਿਆ ਹੈ ਕਿ ਇਨਸਾਨ ਨੂੰ ਜੋ ਕੰਮ ਕਰਕੇ ਖੁਸ਼ੀ ਮਿਲਦੀ ਹੈ ਉਹ ਕੰਮ ਉਸ ਨੂੰ ਕਰਨਾ ਚਾਹੀਦਾ ਹੈ ।

0 Comments
0

You may also like