ਸਵਦੇਸ਼ੀ ਹੈਲੀਕਾਪਟਰ ਬਣਾ ਰਿਹਾ ਸੀ ਨੌਜਵਾਨ, ਪੱਖਾ ਵੱਜਣ ਨਾਲ ਹੋਈ ਮੌਤ

written by Rupinder Kaler | August 12, 2021

ਮਹਾਰਾਸ਼ਟਰ (maharashtra )ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਇੱਕ ਮਕੈਨਿਕ ਦੀ ਮੌਤ ਹੋ ਗਈ । ਹਾਦਸੇ ਵਿੱਚ ਮਰਨ ਵਾਲਾ ਮਕੈਨਿਕ ਆਪਣੇ ਵੱਲੋਂ ਬਣਾਏ ਹੈਲੀਕਾਪਟਰ (helicopter)  ਦੀ ਟੈਸਟਿੰਗ ਕਰ ਰਿਹਾ ਸੀ । ਇਸੇ ਦੌਰਾਨ ਪੱਖਾ ਟੁੱਟ ਗਿਆ ਅਤੇ ਨੌਜਵਾਨ ਦੇ ਸਿਰ 'ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਉੱਥੇ ਮੌਜੂਦ ਲੋਕ ਮਕੈਨਿਕ ਨੂੰ ਹਸਪਤਾਲ ਲੈ ਗਏ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ ।

Pic Courtesy: twitter

ਹੋਰ ਪੜ੍ਹੋ :

ਅਦਾਕਾਰਾ ਕਰੀਨਾ ਕਪੂਰ ਦੇ ਗ੍ਰਹਿ ਪ੍ਰਵੇਸ਼ ਦੀ ਤਸਵੀਰ ਵਾਇਰਲ, ਕਿਚਨ ‘ਚ ਖਾਣਾ ਬਣਾਉਂਦੀ ਆਈ ਨਜ਼ਰ

Pic Courtesy: twitter

ਮੌਕੇ ਤੇ ਪਹੁੰਚੀ ਪੁਲਿਸ ਦੀ ਮੰਨੀਏ ਤਾਂ ਨੌਜਵਾਨ ਇੱਕ ਦੇਸੀ ਹੈਲੀਕਾਪਟਰ (helicopter)  ਬਣਾ ਰਿਹਾ ਸੀ। ਉਸ ਦਾ ਨਾਂ ਮੁੰਨਾ ਹੈਲੀਕਾਪਟਰ ਰੱਖਿਆ ਗਿਆ ਸੀ, ਪਰ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਦਾ ਇੱਕ ਬਲੇਡ ਉਸਦੇ ਸਿਰ 'ਤੇ ਡਿੱਗ ਗਿਆ। ਮਰਨ ਵਾਲੇ ਨੌਜਵਾਨ ਦਾ ਨਾਮ ਸ਼ੇਖ ਇਸਮਾਈਲ ਉਰਫ ਮੁੰਨਾ ਸ਼ੇਖ ਸੀ ।

Pic Courtesy: twitter

ਅੱਠਵੀਂ ਪਾਸ ਮੁੰਨਾ ਸਿਰਫ 24 ਸਾਲਾਂ ਦਾ ਸੀ ਅਤੇ ਪੇਸ਼ੇ ਤੋਂ ਇੱਕ ਮਕੈਨਿਕ ਸੀ। ਉਹ ਦਿਨ ਵੇਲੇ ਇੱਕ ਗੈਰਾਜ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰਾਤ ਨੂੰ ਹੈਲੀਕਾਪਟਰ (helicopter)  ਬਣਾਉਣ ਵਿਚ ਲੱਗ ਜਾਂਦਾ । ਉਹ ਪੂਰੇ ਪਿੰਡ (maharashtra )  ਦੇ ਸਾਹਮਣੇ ਹੈਲੀਕਾਪਟਰ ਉਡਾਉਣ ਵਾਲਾ ਸੀ, ਪਰ ਉਸ ਤੋਂ ਇਕ ਦਿਨ ਪਹਿਲਾਂ ਹੈਲੀਕਾਪਟਰ ਦਾ ਪੱਖਾ ਉਸ ਦੇ ਸਿਰ 'ਤੇ ਡਿੱਗ ਪਿਆ।

0 Comments
0

You may also like