ਖੇਡ ਜਗਤ ਤੋਂ ਆਈ ਬੁਰੀ ਖ਼ਬਰ, ਉੱਭਰਦੇ ਟੈਨਿਸ ਖਿਡਾਰੀ ਦੀਨਦਿਆਲਨ ਵਿਸ਼ਵਾ ਦਾ ਸੜਕ ਹਾਦਸੇ ‘ਚ ਦਿਹਾਂਤ

written by Shaminder | April 22, 2022

ਖੇਡ ਜਗਤ ਤੋਂ ਇੱਕ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਤਾਮਿਲਨਾਡੂ ਦਾ ਉੱਭਰਦਾ ਟੈਨਿਸ ਖਿਡਾਰੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ।ਇੱਕ ਸੜਕ ਹਾਦਸੇ ‘ਚ ਟੈਨਿਸ ਖਿਡਾਰੀ (Tennis Player)ਦੀਨਦਿਆਲਨ ਵਿਸ਼ਵਾ ( Deenadayalan Vishwa) ਦਾ ਦਿਹਾਂਤ ਹੋ ਗਿਆ ਹੈ । ਇਸ ਹਾਦਸੇ ‘ਚ ਉਸ ਦੇ ਤਿੰਨ ਸਾਥੀ ਖਿਡਾਰੀ ਵੀ ਜ਼ਖਮੀ ਹੋ ਗਏ ਨੇ ।

Deenadayalan Vishwa-

ਹੋਰ ਪੜ੍ਹੋ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕੀਤਾ ਸਨਿਆਸ ਲੈਣ ਦਾ ਐਲਾਨ

ਇਹ ਹਾਦਸਾ ਬੀਤੇ ਐਤਵਾਰ ਨੂੰ ਉਸ ਵੇਲੇ ਹੋਇਆ ਸੀ ਜਦੋਂ 18 ਸਾਲ ਦਾ ਦੀਨਦਿਆਲਨ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਗੁਹਾਟੀ ਹਵਾਈ ਅੱਡੇ ਤੋਂ ਟੈਕਸੀ ਦੇ ਜ਼ਰੀਏ ਸ਼ਿਲਾਂਗ ਟੈਨਿਸ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੇ ਲਈ ਜਾ ਰਿਹਾ ਸੀ ।ਇਸੇ ਦੌਰਾਨ ਉਲਟ ਪਾਸਿਓਂ ਆ ਰਹੇ ਇੱਕ ਵਾਹਨ ਦੇ ਨਾਲ ਇਹ ਟੈਕਸੀ ਟਕਰਾ ਗਈ । ਇਹ ਵਾਹਨ ਸੜਕ ‘ਤੇ ਲੱਗੇ ਡਿਵਾਈਡਰ ਨੁੰ ਪਾਰ ਕਰਦੇ ਹੋਏ ਟੈਕਸੀ ਦੇ ਨਾਲ ਟਕਰਾ ਗਿਆ ਅਤੇ ਫਿਰ ਖਾਈ ‘ਚ ਜਾ ਡਿੱਗਿਆ ।

Table-tennis-player-Vishwa-Deenadayalan-min (1)

ਟੈਕਸੀ ਚਾਲਕ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ । ਚਾਰਾਂ ਖਿਡਾਰੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਦੀਨਦਿਆਲਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦੋਂਕਿ ਉਸ ਦੇ ਸਾਥੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ । ਦੀਨਦਿਆਲਨ ਦੇ ਦਿਹਾਂਤ ‘ਤੇ ਕਈ ਹਸਤੀਆਂ ਨੇ ਦੁੱਖ ਜਤਾਇਆ ਹੈ । ਵਾਇਰਲ ਭਿਆਨੀ ਨੇ ਵੀ ਇਸ ਖਿਡਾਰੀ ਦੀ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ ।

 

View this post on Instagram

 

A post shared by Viral Bhayani (@viralbhayani)

You may also like